The Summer News
×
Monday, 20 May 2024

ਸ੍ਰੀ ਮੁਕਤਸਰ ਸਾਹਿਬ ਮਾਰਗ ਤੇ ਸੜਕ ਹਾਦਸਾ, ਇਕ ਦੀ ਮੌਤ, 10 ਜਖਮੀ

ਸ੍ਰੀ ਮੁਕਤਸਰ ਸਾਹਿਬ, 11 ਮਈ : ਸ੍ਰੀ ਮੁਕਤਸਰ ਸਾਹਿਬ- ਬਠਿੰਡਾ ਮੁੱਖ ਮਾਰਗ ਤੇ ਪਿੰਡ ਭਲਾਈਆਣਾ ਨੇੜੇ ਪਿਕਅਪ ਗੱਡੀ ਅਤੇ ਜਗਾੜੂ ਵਾਹਨ ਦੇ ਆਹਮੋ ਸਾਹਮਣੇ ਹੋਣ ਉਪਰੰਤ ਬੇਕਾਬੂ ਹੋਈ ਪਿਕਅਪ ਕੰਧ 'ਚ ਜਾ ਵੱਜੀ। ਇਸ ਦੌਰਾਨ ਇਕ ਪਿਕਅਪ ਸਵਾਰ ਦੀ ਮੌਤ ਹੋ ਗਈ ਜਦਕਿ 10 ਜਖਮੀ ਹੋ ਗਏ।  ਜਖਮੀ ਵਿਅਕਤੀ ਨੇ ਦਸਿਆ ਕਿ ਉਹ ਮੰਡੀ ਲੱਖੇਵਾਲੀ ਤੋਂ ਬੀਤੀ ਰਾਤ ਸਤਿਸੰਗ ਕਰ ਵਾਪਸ ਬਠਿੰਡਾ ਆਪਣੀ ਪਿਕਅਪ ਗੱਡੀ ਰਾਹੀ ਜਾ ਰਹੇ ਸੀ ਕਿ ਪਿੰਡ ਭਲਾਈਆਣਾ ਕੋਲ ਅਚਾਨਕ ਅੱਗੋ ਇਕ ਜਗਾੜੂ ਗੱਡੀ ਆ ਗਈ। ਜਿਸ ਕਾਰਨ ਪਿਕਅਪ ਬੇਕਾਬੂ ਹੋ ਗਈ ਅਤੇ ਕੰਧ 'ਚ ਜਾ ਵੱਜੀ। ਇਸ ਦੌਰਾਨ ਪਿਕਅਪ ਸਵਾਰ ਹਰੀ ਸਿੰਘ (60), ਰੌਸ਼ਨ (60), ਚਤਰ ਨਾਥ (43), ਬਲਵੀਰ ਰਾਮ (70), ਸੁਭਾਸ਼ (60), ਰੋਹਿਤ (43), ਸੰਤ ਰਾਮ (53), ਪੱਪੀ ਰਾਮ (40 ), ਕੁਲਾਰ ਨਾਥ (54) ਜਖਮੀ ਹੋ ਗਏ।  ਜਦਕਿ ਇਸ ਦੌਰਾਨ ਪਿਕਅਪ ਸਵਾਰ ਇਕ ਦੀ ਮੌਤ ਹੋ ਗੲਈ ਜਦਕਿ 10 ਜਖਮੀ ਹੋ ਗਏ। ਜਦਕਿ ਰਾਮ ਚੰਦਰ ਦੀ ਮੌਤ ਹੋ ਗਈ। 

Story You May Like