The Summer News
×
Thursday, 16 May 2024

ਸਿੱਖਿਆ ਅਤੇ ਸਮਾਜ ਸੇਵਾ ਵਿੱਚ ਵਿਸ਼ੇਸ਼ ਸੇਵਾ ਨਿਭਾਉਣ ਉੱਪਰ ਐੱਸ ਐੱਸ ਪੀ (ਵਿਜੀਲੈਂਸ) ਸੂਬਾ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਸਨਮਾਨ

ਲੁਧਿਆਣਾ,5 ਸਤੰਬਰ( ਦਲਜੀਤ ਵਿੱਕੀ/ਇਕਬਾਲ ਹੈਪੀ) ਸਮਾਰਟ ਸਕੂਲ ਮੋਤੀ ਨਗਰ ਸੈਕਟਰ -39 ਚੰਡੀਗੜ੍ਹ ਰੋਡ ਦੁਆਰਾ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਅਧਿਆਪਕ ਦਿਵਸ ਮੌਕੇ ਸੁਖਧੀਰ ਸਿੰਘ ਸੇਖੋਂ ਦੁਆਰਾ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਵਧਾਉਣ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਦੇ ਹੋਏ ਐੱਸ ਐੱਸ ਪੀ ( ਵਿਜੀਲੈਂਸ , ਈ ਓ ਵਿੰਗ ) ਦੁਆਰਾ ਖੁਦ ਸਮਾਰਟ ਸਕੂਲ ਮੋਤੀ ਨਗਰ ਜਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸੁਨੇਹਾ ਦਿੱਤਾ ਗਿਆ ਕਿ ਮਿਹਨਤੀ ਅਧਿਆਪਕਾਂ ਦਾ ਬਣਦਾ ਸਨਮਾਨ ਬਹੁਤ ਜ਼ਰੂਰੀ ਹੈ।


ਐੱਸ ਐੱਸ ਪੀ ਸੂਬਾ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਅਧਿਆਪਕਾਂ ਨੂੰ ਜਾਣਦੇ ਹਨ। ਪ੍ਰੰਤੂ ਉਨ੍ਹਾਂ ਦੁਆਰਾ ਸਮਾਰਟ ਸਕੂਲ ਮੋਤੀ ਨਗਰ ਵਰਗਾ ਸਰਕਾਰੀ ਸਕੂਲ ਨਹੀਂ ਦੇਖਿਆ ਅਤੇ ਨਾ ਹੀ ਅਧਿਆਪਕ ਦੇਖਿਆ ਹੈ ਜੋ ਕਿ ਸਕੂਲ ਦੀ ਬਿਹਤਰੀ ਲਈ ਦਿਨ ਰਾਤ ਸੇਵਾ ਕਰਦਾ ਹੋਵੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਯਤਨ ਕਰਦਾ ਹੋਵੇ। ਸੂਬਾ ਸਿੰਘ ਰੰਧਾਵਾ ਨੇ ਦੱਸਿਆ ਕਿ ਸੁਖਧੀਰ ਸਿੰਘ ਸੇਖੋਂ ਦੁਆਰਾ ਬਾਲ ਮਜ਼ਦੂਰੀ, ਵਾਤਾਵਰਨ, ਬੇਟੀ ਬਚਾਓ, ਬੇਟੀ ਪੜ੍ਹਾਓ, ਨਸ਼ਿਆਂ ਵਿਰੁੱਧ ਮੁਹਿੰਮ ਉੱਪਰ ਵਿਸ਼ੇਸ਼ ਭੂਮਿਕਾ ਨਿਭਾ ਕੇ ਸਮਾਜ ਨੂੰ ਵਧੀਆ ਸੇਧ ਦਿੱਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਸੂਬਾ ਪੱਧਰੀ ਭਾਸ਼ਣ ਵਿਜੇਤਾ ਬਲਵੰਤ ਸਿੰਘ ਭੀਖੀ ਦੁਆਰਾ ਵਿਸ਼ੇਸ਼ ਤੌਰ ਤੇ ਸੁਖਧੀਰ ਸਿੰਘ ਸੇਖੋਂ ਦੁਆਰਾ ਕੀਤੀਆਂ ਸੇਵਾਵਾਂ ਪ੍ਰਤੀ ਚਾਨਣਾ ਪਾਇਆ ਅਤੇ ਦੱਸਿਆ ਕਿ ਉਨ੍ਹਾਂ ਦੁਆਰਾ ਪਬਲਿਕ ਦੇ ਸਹਿਯੋਗ ਨਾਲ ਗਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਹਰ ਇੱਕ ਸੁਵਿਧਾ ਮੁਹੱਈਆ ਕਰਵਾ ਕੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।


ਇਸ ਮੌਕੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਇਸ ਵਿਸ਼ੇਸ਼ ਸਨਮਾਨ ਲਈ ਐੱਸ ਐੱਸ ਪੀ ਵਿਜੀਲੈਂਸ ਸੂਬਾ ਸਿੰਘ ਰੰਧਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਮੌਕੇ ਖਾਸ ਤੌਰ ਤੇ ਹਾਜਰ ਮਹਿਮਾਨ ਸ਼੍ਰੀਮਤੀ ਰੇਖਾ ਬਾਂਸਲ, ਚੇਅਰਮੈਨ ਅਮਰਜੀਤ ਸਿੰਘ, ਮਾਸਟਰ ਹਰੀ ਸਿੰਘ ਜੀ, ਪ੍ਰਿੰਸੀਪਲ ਕੀਰਤੀ ਸ਼ਰਮਾ, ਰਮਨੀਕ ਬਾਲਾ, ਪੱਲਵੀ ਗਰਗ , ਸ਼੍ਰੀਮਤੀ ਕਮਲਾ ਕਸ਼ਯਪ, ਕਮਲਪ੍ਰੀਤ ਸੇਖੋਂ , ਰਜਨੀ, ਪਰਮਜੀਤ ਪਨੇਸਰ, ਸੁਰਿੰਦਰ ਸਿੰਘ ਕੰਗ, ਬਿਪਨ ਸ਼ਰਮਾ, ਭੁਪਿੰਦਰ ਸਿੰਘ , ਅਤੇ ਸਮੂਹ ਸਟਾਫ, ਅਤੇ ਬੱਚਿਆਂ ਦਾ ਧੰਨਵਾਦ ਕੀਤਾ।

Story You May Like