The Summer News
×
Friday, 05 July 2024

ਅੱਤ ਦੀ ਗਰਮੀ ਬਣੀ 19 ਸਾਲਾ ਨੋਜਵਾਨ ਦਾ ਕਾਲ

heatwave: ਗਰਮੀ ਦੇ ਪ੍ਰਕੋਪ ਕਾਰਨ ਸਾਰੇ ਦੇਸ਼ 'ਚ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਪੰਜਾਬ ਵਿੱਚ ਵੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ 'ਚ ਗਰਮੀ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੀ ਪਾਰ ਹੋ ਗਿਆ ਹੈ। ਫਾਜ਼ਿਲਕਾ 'ਚ ਸ਼ੁੱਕਰਵਾਰ ਨੂੰ ਗਰਮੀ ਕਾਰਨ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਕ ਦੱਸ ਦਈਏ ਪਿੰਡ ਝੋਟਿਆਂਵਾਲੀ ਦੇ 19 ਸਾਲਾ ਪਵਨ ਕੁਮਾਰ ਦੀ ਗਰਮੀ ਕਾਰਨ ਮੌਤ ਹੋ ਗਈ ਹੈ।
ਪਵਨ ਕੁਮਾਰ ਨਾਮਕ ਨੋਜਵਾਨ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਦੌਰਾਨ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਗਰਮੀ ਕਾਰਨ ਉਸ ਨੂੰ ਘਬਰਾਹਟ ਹੋਣ ਲੱਗੀ। ਜਿਸ ਕਾਰਨ ਉਹ ਪਾਣੀ ਪੀਣ ਲਈ ਖਾਲ 'ਚ ਵੜ ਗਿਆ, ਜਿੱਥੇ ਅੱਤ ਦੀ ਗਰਮੀ ਕਾਰਨ ਉਸ ਨੂੰ ਚੱਕਰ ਆ ਜਾਂਦਾ ਅਤੇ ਪਵਨ ਕੁਮਾਰ ਖਾਲ ਵਿੱਚ ਹੀ ਡਿੱਗ ਜਾਂਦਾ ਹੈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਇਹ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Story You May Like