The Summer News
×
Sunday, 07 July 2024

ਕੁਦਰਤੀ ਹਨੇਰੀ ਦੇ ਅੱਗੇ ਢਿੱਲੋਂ ਦੀ ਹਨੇਰੀ ਪਈ ਭਾਰੀ

ਹਲਕਾ ਪੂਰਵੀ ਦੀ ਰੈਲੀ ਵਿੱਚ ਆਏ ਲੋਕਾਂ ਦੇ ਹੜ ਨਾਲ ਢਿੱਲੋਂ ਨੂੰ ਮਿਲਿਆ ਪਿਆਰ ਅਤੇ ਜਨ ਸਮਰਥਨ


ਲੁਧਿਆਣਾ 25 ਮਈ(ਦਲਜੀਤ ਵਿੱਕੀ)- ਵਿਧਾਨ ਸਭਾ ਹਲਕਾ ਪੂਰਵੀ ਦੇ ਵਿੱਚ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਐਮਡੀ ਅਤੇ ਸੁੱਖਾ ਢਿੱਲੋ ਵੱਲੋਂ ਨੂਰਵਾਲਾ ਰੋਡ ਵਿਖੇ ਰਣਜੀਤ ਸਿੰਘ ਢਿੱਲੋਂ ਦੇ ਚੋਣ ਪ੍ਰਚਾਰ ਤਹਿਤ ਕਰਵਾਈ ਗਈ ਜਨ ਸਭਾ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਜਿੱਥੇ ਮਹੀਪਾਲ ਰਣਜੀਤ ਸੈਣੀ ਅਤੇ ਹਰਿਆਣਾ ਭਾਈਚਾਰੇ ਦੇ ਵੱਲੋਂ ਰਣਜੀਤ ਸਿੰਘ ਢਿੱਲੋ ਨੂੰ ਲੱਡੂਆਂ ਦੇ ਨਾਲ ਤੋਲ ਕੇ ਮਾਣ ਸਨਮਾਨ ਅਤੇ ਪਿਆਰ ਦਿੱਤਾ ਗਿਆ। ਉੱਥੇ ਹੀ ਇਸ ਮੌਕੇ ਆਈ ਕੁਦਰਤੀ ਹਨੇਰੀ ਦੇ ਅੱਗੇ ਢਿੱਲੋਂ ਦੀ ਹਨੇਰੀ ਵੀ ਭਾਰੀ ਪੈ ਗਈ। ਕਿਉਂਕਿ ਸਮਾਗਮ ਦੌਰਾਨ ਲਾਈਟ ਚਲੀ ਗਈ ਤੇ ਮਿੱਟੀ ਘੱਟੇ ਨਾਲ ਗਰਮੀ ਦਾ ਮਾਹੌਲ ਬਣ ਗਿਆ। ਪ੍ਰੰਤੂ ਢਿੱਲੋਂ ਦੇ ਸਮਰਥਨ ਵਿੱਚ ਆਇਆ ਹਲਕਾ ਪੂਰਵੀ ਦੇ ਵਾਸੀਆਂ ਦਾ ਹੜ ਆਪਣੇ ਪਿਆਰ ਅਤੇ ਜਨ ਸਮਰਥਨ ਨੂੰ ਦਰਸਾਉਂਦਾ ਹੋਇਆ ਡਟਿਆ ਰਿਹਾ। ਇਸ ਮੌਕੇ ਆਪਣੇ ਸੰਬੋਧਨ ਸਮੇਂ ਦੇ ਰਣਜੀਤ ਸਿੰਘ ਢਿੱਲੋ ਨੇ ਕਿਹਾ ਕਿ ਮੈਂ ਤੁਹਾਡਾ ਬਹੁਤ ਰਿਣੀ ਹਾਂ ਕਿਉਂਕਿ ਇਸ ਹਲਕੇ ਤੋਂ ਮੈਨੂੰ ਤੁਸੀਂ ਹਮੇਸ਼ਾ ਹੀ ਮਾਣ ਸਨਮਾਨ ਅਤੇ ਸਤਿਕਾਰ ਦਿੱਤਾ ਹੈ।


ਉਨਾਂ ਕਿਹਾ ਕਿ ਬਦਲਾਵ ਦੀ ਹਨੇਰੀ ਦੇ ਵਿੱਚ ਆ ਕੇ ਆਪਾਂ ਲੋਕਾਂ ਨੇ ਕੀ ਬਹੁਤ ਵੱਡਾ ਨੁਕਸਾਨ ਕਰ ਲਿਆ। ਹੁਣ ਇੱਕ ਵਾਰ ਫਿਰ ਤੋਂ ਵੇਲਾ ਹੈ ਕਿ ਆਪਾਂ ਇਹਨਾਂ ਬਾਹਰਲਿਆਂ, ਦਲ ਬਦਲੂਆਂ ਅਤੇ ਝੂਠੀਆਂ ਗਰੰਟੀਆਂ ਦੇਣ ਵਾਲਿਆਂ ਨੂੰ ਸਬਕ ਸਿਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰਕੇ ਹੀ ਆਪਾਂ ਆਪਣੇ ਆਪ ਨੂੰ ਮਜਬੂਤ ਕਰ ਸਕਦੇ ਹਾਂ। ਜਿਸਦੇ ਚਲਦਿਆਂ ਹਰ ਇੱਕ ਮੋਹਰ ਤੱਕੜੀ ਦੇ ਉੱਤੇ ਲਗਾਓ ਤਾਂ ਜੋ ਇੰਨਾ ਨੂੰ ਸਬਕ ਸਿਖਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੌਰਾਨ ਸਾਬਕਾ ਕੌਂਸਲਰ ਗੁਰਮੇਲ ਸਿੰਘ ਜੱਜੀ, ਅਵਤਾਰ ਸਿੰਘ ਸੈਕਟਰੀ, ਸਿਮਰਨਜੀਤ ਸਮਰਾ, ਸੁਰਿੰਦਰ ਸਿੰਘ ਬਾਜਵਾ, ਡਾਕਟਰ ਅਨੂਪ, ਵਿਜੇ ਸ਼ਰਮਾ, ਬਲਵੀਰ ਸਿੰਘ ਭਿੰਡਰ, ਤੇਗਾ ਸਿੰਘ, ਬਲਦੇਵ ਸਿੰਘ ਸਰਪੰਚ ਨੂਰ ਵਾਲਾ, ਟੋਨੀ, ਧੁੰਨਾ ਪ੍ਰਧਾਨ, ਡਾਕਟਰ ਦੀਪਕ, ਜਸਵੰਤ ਸਿੰਘ, ਨੇਕ ਸਿੰਘ, ਲੱਕੀ ਪ੍ਰਧਾਨ,ਪਵਨ ਸ਼ਰਮਾ, ਚੰਦਰ ਪ੍ਰਧਾਨ, ਅਸ਼ੋਕ ਖਾਲਸਾ, ਤਰਸੇਮ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਮੋਹਨ ਲਾਲ, ਮੱਸਾ ਸਿੰਘ, ਕਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਦੇ ਵਿੱਚ ਮਾਵਾਂ, ਭੈਣਾਂ ਦੇ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

Story You May Like