The Summer News
×
Friday, 10 May 2024

ਕਈ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਘਟ/ਨਾ CCTV 'ਚ ਕੈਦ

ਤਰਨਤਾਰਨ : ਸਹਿਰ 'ਚ ਸਥਿਤ ਇਕ ਰੋਡ ਉਪਰ ਦੋ ਵੇਰਕਾ ਬੂਥ /ਅਤੇ ਇਕ ਹਲਵਾਈ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਨਕਦੀ ਕਰੀਬ ਲੱਖ ਰੁਪਏ  ਚੋਰੀ ਕਰਨ ਦੇ ਨਾਲ ਨਾਲ ਮਠਿਆਈਆਂ/ਕਲੋਡ ਡਰਿੰਕ/ਵੇਰਕਾ ਦੇਸੀ ਘਿਓ/ਮੱਖਣ/ਕਰੀਮ/ਦੇ ਨਾਲ ਨਾਲ ਜਾਦੇ ਜਾਦੇ ਕੋਲਡ ਡਰਿੰਕ ਦੇ ਕੈਨ /ਬੋਤਲਾਂ ਚੋਰੀ ਕਰਨ ਵਿਚ ਸਫਲ ਹੋਏ ਚੋਰ ਜਾਂਦੇ ਸਮੇ cctv ਕੈਮਰੇ ਤੇ  ਡੀ.ਵੀ.ਆਰ ਵੀ ਚੋਰੀ ਕਰਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ|

 

ਦੱਸਿਆ ਜਾ ਰਿਹਾ ਇਹ ਕਾਰ ਚੋਰ ਗਿਰੋਹ ਪਿਛਲੇ ਦੋ ਦਿਨਾਂ ਤੋ ਵੱਖ ਵੱਖ ਥਾਵਾਂ ਤੇ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ।

 

ਅਮਰ ਹਲਵਾਈ ਦੇ ਮਾਲਕ ਨੇ ਦੱਸਿਆ ਕਿ ਸਵੇਰੇ ਅੰਮ੍ਰਿਤ ਵੇਲੇ ਇਕ ਕਾਰ ਚਿੱਟੇ ਰੰਗ ਦੀ ਵਿਚ ਕੁਝ ਅਣਪਛਾਤੇ ਵਿਅਕਤੀਆ ਵੱਲੋ ਦੁਕਾਨ ਦੇ ਦਰਵਾਜੇ ਨੁੰ ਤੋੜ ਕੇ ਪਹਿਲੇ CCTV ਕਮਰੇ ਦੇ ਡੀ.ਵੀ.ਆਰ, ਕੈਮਰੇ ਚੋਰੀ ਕੀਤੇ /80000ਰੁਪੇ ਨਕਦ ਗੱਲੇ ਵਿਚ ਪਿਆ ਸੀ /ਫਿਰ ਉਹਨਾ ਖੂਬ ਖਾਦੀ ਮਠਿਆਈਆ ਤੇ ਕੋਲਡ ਡਰਿੰਕ ਦੇ ਕੈਨ ਵੀ ਪੀਤੇ ਬੜੇ ਅਰਾਮ ਨਾਲ ਚੋਰੀ ਕੀਤੀ ਗਈ ।

 

ਵੇਰਕਾ ਬੂਥ ਵਾਲੇ ਨੇ ਦੱਸਿਆ ਕਿ ਸਾਡੀ ਬੇਕਰੀ ਦਾ ਕੰਮ ਹੋਣ ਕਾਰਨ ਅੰਮ੍ਰਿਤ ਵੇਲੇ ਸਾਡੀ ਬੂਥ ਦੇ ਦਰਵਾਜੇ ਤੋੜ ਕੇ ਵੇਰਕਾ ਦੇਸੀ ਘਿਓ/ਮੱਖਣ/ਜੂਸ ਅਤੇ ਸਹਿਦ ਵਾਲੀ ਬੋਤਲ ਅਤੇ ਜਾਦੇ ਜਾਦੇ CCTV ਕੈਮਰੇ, ਡੀ ਵੀ ਆਰ ਤੇ ਐਲ ਸੀ ਡੀ ਵੀ ਚੋਰੀ ਕਰਕੇ ਲੈ ਗਏ ਹਨ ।

 

ਥਾਣਾ ਸਿਟੀ ਐਸ ਐਚ ਓ ਕੈਮਰੇ ਅੱਗੇ ਆਉਣ ਤੋ ਕੋਰੀ ਨਾਹ ਕਰ ਦਿੱਤੀ  ਉਨ੍ਹਾਂ ਕਿਹਾ ਮੈਂ ਪੁਲਿਸ ਵਰਦੀ ਨਹੀ ਪਾਈ ਛੋਟੇ ਅਧਿਕਾਰੀਆ ਨੇ ਕਹਿ ਇਹ ਮਾਮਲਾ ਐਸ ਐਚ ਓ ਨੇ ਜਾਣਕਾਰੀ ਦੇਣੀ ਹੈ । ਹੁਣ ਦੇਖਣਾ ਹੋਵੇਗਾ ਪੁਲਿਸ ਇਸ ਕਾਰ ਚੋਰ ਗਿਰੋਹ ਨੂੰ ਕਦ ਤੱਕ ਕਾਬੂ ਕਰ ਸਕੇਗੀ।

Story You May Like