The Summer News
×
Monday, 20 May 2024

ਪਿੰਡ ਰਾਮਦੀਵਾਲੀ ਮੁਸ਼ਲਮਾਂਨਾ ਵਿਖੇ ਲੈਟਰ ਦੇ ਮਲਬੇ ਹੇਠਾ ਦੱਬ ਜਾਣ ਕਾਰਨ ਤਿੰਨ ਮਜਦੂਰਾਂ ਦੀ ਹੋਈ ਮੌ.ਤ

ਅੰਮ੍ਰਿਤਸਰ : ਹਲਕਾ ਮਜੀਠਾ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਮੁਸ਼ਲਮਾਂਨਾ ਵਿਖੇ ਲੈਂਟਰ ਦੇ ਮਲਬੇ ਹੇਠ ਦੱਬ ਜਾਣ ਕਾਰਨ ਰਾਜ਼ ਮਿਸ਼ਤਰੀ ਸਮੇਤ ਦੋ ਮਜਦੂਰਾਂ ਦੀ ਦਰਦਨਾਕ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਥਾਣਾ ਮੱਤੇਵਾਲ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਮਦੀਵਾਲੀ ਦੇ ਜਿਮੀਦਾਰ ਦੇ ਘਰ ਸੈਡ ਦਾ ਲੈਟਰ ਪੈ ਰਿਹਾ ਸੀ ਕਿ ਗਾਡਰ ਹੇਠ ਦਿੱਤੀ ਲੱਕੜ ਦੀ ਬੱਲੀ ਠੀਕ ਕਰਦੇ ਸਮੇਂ ਸਾਰੇ ਲੈਟਰ ਦੀ ਕੰਕਰੀਟ ਤੇ ਸਟਰਿੰਗ ਹੇਠਾ ਡਿੱਗ ਪਈ ਲੱਕੜ ਦੀ ਬੱਲੀ ਠੀਕ ਕਰਦੇ ਹਾਦਸਾ ਵਾਪਰ ਗਿਆ।


ਜਿਥੇ ਤਿੰਨੇ ਨੋਜ਼ਵਾਨ ਵਿਅਕਤੀਆ ਦੀ ਮਲਬੇ ਹੇਠਾ ਦਬ ਜਾਣ ਕਾਰਨ ਦਰਦਨਾਕ ਮੋਤ ਹੋ ਗਈ ਹੈ। ਜਿਨ੍ਹਾਂ ਦੀ ਪਹਿਚਾਣ ਮ੍ਰਿਤਕ ਬਲਕਾਰ ਸਿੰਘ ਪੁੱਤਰ ਗੁਲਜਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਦੋਵੇ ਪਿੰਡ ਮੱਤੇਵਾਲ ਕਲੋਨੀਆਂ ਅਤੇ ਤੀਸਰਾਂ ਮ੍ਰਿਤਕ ਨੋਜ਼ਵਾਨ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਮੁਸ਼ਲਮਾਂਨਾ ਵਜ਼ੋ ਹੋਈ ਹੈ ਥਾਣਾ ਮੁਖੀ ਨੇ ਆਖਿਆ ਕੇ ਲਾਸ਼ਾ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਈਆ ਹਨ ਅਗਲੇਰੀ ਕਾਰਵਾਈ ਲਈ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।

Story You May Like