The Summer News
×
Monday, 20 May 2024

ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਹੋਈ ਮੌ.ਤ,ਜਾਣੋ ਪੂਰਾ ਮਾਮਲਾ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਨਜ਼ਦੀਕ ਬਿੱਲਿਆਂ ਵਾਲੇ ਪੁਲ ਦੇ ਕੋਲ ਨੌਜਵਾਨਾਂ ਦਾ ਐਕਸੀਡੈਂਟ ਹੋਣ ਮੌਤ ਸਮਾਂ ਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਦੋ ਲੜਕੇ ਮਾਸੀ ਪੁੱਤ ਭਰਾ ਸਨ । ਜੋ ਕਿ ਸਰਹਾਲੀ ਢਾਬੇ ਤੇ ਖਾਣਾ ਖਾਣ ਲਈ ਗਏ ਸਨ । ਵਾਪਸ ਚੋਹਲਾ ਸਾਹਿਬ ਆਉਂਦੇ ਸਮੇਂ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਲਿਫਟ ਲੈ ਕੇ ਕਾਰ ਵਿਚ ਸਵਾਰ ਹੋ ਕੇ ਬਿੱਲਿਆਂ ਵਾਲੇ ਪੋਲ ਦੇ ਕੋਲ਼ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ, ਅਤੇ ਕਾਰ ਵਿੱਚ ਸਵਾਰ ਅੰਕੁਸ਼ ਨਈਅਰ ਅਤੇ ਯਤਨ ਵਾਸੀ ਚੋਹਲਾ ਸਾਹਿਬ ਦੀ ਮੌਕੇ ਤੇ ਮੌਤ ਹੋ ਗਈ। ਅਤੇ ਤੀਸਰਾ ਵਿਅਕਤੀ ਨਿਸ਼ਾਨ ਸਿੰਘ ਵਾਸੀ ਰੱਤੋਕੇ ਜੋ ਲਿਫਟ ਲੈ ਕੇ ਕਾਰ ਵਿੱਚ ਬੈਠਾ ਸੀ। ਸਰਹਾਲੀ ਹਸਪਤਾਲ ਵਿਖੇ ਜਿਸ ਦੀ ਮੌਤ ਹੋ ਗਈ‌ । ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈਂ । ਥਾਣਾ ਸਰਹਾਲੀ ਦੀ ਪੁਲਸ ਜਾਂਚ ਜਾਰੀ ਹੈ ।

Story You May Like