The Summer News
×
Friday, 17 May 2024

ਆਪ ਜ਼ਿੰਦਗੀ ਮੁਸ਼ਕਿਲਾਂ 'ਚ ਕੱਟ ਲੋਕਾਂ ਦੇ ਬੁੱਲਾਂ 'ਤੇ ਹਾਸੇ ਬਿਖੇਰਨ ਵਾਲੇ ਇਸ ਕਾਮੇਡੀਅਨ ਦਾ ਹੈ ਅੱਜ ਜਨਮ ਦਿਨ

ਅੱਜ ਹੈ Silent Era ਦੇ ਸਭ ਤੋਂ ਮਸ਼ਹੂਰ  Actor, Director, Producer ਅਤੇ composer ਯੂਨੀਵਰਸਲ ਆਈਕਨ ਚਾਰਲੀ ਚੈਪਲਿਨ ਦਾ ਜਨਮ ਦਿਨ ਜਿਸਨੇ ਕੁਝ ਨਾ ਬੋਲ ਕੇ ਵੀ ਲੋਕਾਂ ਨੂੰ ਉਸ ਸਮੇਂ ਹਸਾਇਆ ਜਦੋਂ ਪੂਰਾ ਵਿਸ਼ਵ ਜੰਗ ਦੀ ਲਪੇਟ 'ਚ ਸੀ। ਪਰ ਕਿ ਤੁਸੀਂ ਜਾਂਦੇ ਹੋ ਕੇ ਅਸਲ ਵਿੱਚ ਪਰਦੇ 'ਤੇ ਹਸਾਉਣ ਵਾਲੇ ਚਾਰਲੀ ਦੀ ਜ਼ਿੰਦਗੀ ਗਰੀਬੀ, ਦੁੱਖਾਂ ਅਤੇ ਦਰਦਾਂ ਵਿੱਚ ਗੁਜਰੀ। ਚਾਰਲੀ ਦਾ ਜਨਮ 134 ਸਾਲ ਪਹਿਲਾਂ 1889 ਵਿੱਚ ਹੋਇਆ ਸੀ। ਬਚਪਨ 'ਚ ਪਿਤਾ ਦਾ ਸਾਥ ਨਹੀਂ ਮਿਲਿਆ, ਮਾਂ ਪਾਗਲ ਹੋ ਗਈ ਅਤੇ ਵਿਵਾਦ ਚ ਵੀ ਸਿਰਫ ਇਨਾ ਹੀ ਸੀ ਕੇ ਉਸਨੇ Germany ਦੇ ਤਾਨਾਸ਼ਾਹ Adolf Hitler 'ਤੇ ਫਿਲਮ ਬਣਾ ਦਿੱਤੀ, ਜਿਸ ਤੋਂ ਬਾਅਦ ਉਸਨੂੰ ਦੇਸ਼ 'ਚੋਂ ਕੱਢ ਦਿੱਤਾ ਗਿਆ। ਜਿੰਦਗੀ ਜਿੰਨੀ ਤਕਲੀਫ ਭਰੀ ਸੀ, ਮੌਤ ਦੇ ਬਾਅਦ ਜੋ ਹੋਇਆ ਉਹ ਵੀ ਹੈਰਾਨ ਕਰਨ ਵਾਲਾ ਸੀ। ਮੌਤ ਦੇ ਬਾਅਦ ਉਸਦੀ ਦੇਹ ਨੂੰ ਕਬਰ ਚੋਂ ਚੋਰੀ ਕਰ ਲਿਆ ਗਿਆ। ਚਾਰਲੀ ਦੇ ਮਾਤਾ ਪਿਤਾ ਸਿੰਗਰ ਸਨ। ਚਾਰਲੀ ਦੇ ਜਨਮ ਤੋਂ ਬਾਅਦ ਦੋਵੇ ਵੱਖ ਹੋ ਗਏ ਤੇ ਛੋਟਾ ਚਾਰਲੀ ਆਪਣੀ ਮਾਂ ਨਾਲ ਹੀ ਰਿਹਾ। 


ਚਾਰਲੀ ਦੀ ਮਾਂ ਇੰਨੀ ਗਰੀਬ ਸੀ ਕਿ ਉਸ ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਅਜਿਹੇ 'ਚ ਉਸ ਨੇ 9 ਸਾਲ ਦੇ  ਚਾਰਲੀ ਨੂੰ ਵਰਕਹਾਊਸ 'ਚ ਭੇਜ ਦਿੱਤਾ, ਜਿੱਥੇ ਗਰੀਬ ਬੱਚਿਆਂ ਨੂੰ ਕੰਮ ਦੇ ਬਦਲੇ ਖਾਣਾ ਅਤੇ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਸੀ। 1898 ਵਿੱਚ ਚਾਰਲੀ ਦੀ ਮਾਂ ਦੀ ਵਿਗੜਦੀ ਮਾਨਸਿਕ ਸਥਿਤੀ ਕਾਰਨ ਉਸਨੂੰ Mental Asylum 'ਚ ਭੇਜ ਦਿੱਤਾ।


ਕੁੱਝ ਮਹੀਨਿਆਂ ਬਾਅਦ ਹੀ ਚਾਰਲੀ ਅਤੇ ਉਸ ਦੇ ਭਰਾ ਨੂੰ ਓਹਨਾ ਦੇ ਪਿਤਾ ਚਾਰਲਸ ਕੋਲ ਭੇਜ ਦਿੱਤਾ ਗਿਆ। ਚਾਰਲਸ ਇੱਕ ਸ਼ਰਾਬੀ ਵਿਅਕਤੀ ਸੀ ਅਤੇ ਆਪਣੇ ਬੱਚਿਆਂ ਨਾਲ ਕਾਫੀ ਹਿੰਸਕ ਵਰਤਾਉ ਕਰਦਾ ਸੀ। ਇਕ ਵਾਰ ਉਸ ਦੇ ਵਿਵਹਾਰ ਕਾਰਨ ਬਾਲ ਸ਼ੋਸ਼ਣ ਰੋਕਥਾਮ ਸੰਸਥਾ ਵਾਲੇ ਉਸ ਦੇ ਘਰ ਪਹੁੰਚ ਗਏ ਸੀ। ਦੋ ਸਾਲਾਂ ਬਾਅਦ, ਪਿਤਾ ਦੀ ਵੀ ਸ਼ਰਾਬ ਅਤੇ ਲੀਵਰ ਖ਼ਰਾਬ ਹੋਣ ਨਾਲ ਮੌਤ ਹੋ ਗਈ।


ਜਦੋਂ ਮਾਂ ਦੀ ਮਾਨਸਿਕ ਹਾਲਤ ਵਿੱਚ ਸੁਧਾਰ ਹੋਇਆ ਤਾਂ ਉਹ ਵਾਪਸ ਘਰ ਪਰਤ ਆਈ ਪਰ ਹੁਣ ਚਾਰਲੀ ਨੂੰ ਆਪਣੇ ਨਾਲ-ਨਾਲ ਓਹਨਾ ਦਾ ਵੀ ਖਿਆਲ ਰੱਖਣਾ ਹੁੰਦਾ ਸੀ।1903 ਵਿੱਚ ਜਦੋਂ ਉਸਦੀ ਮਾਂ ਦੀ ਹਾਲਤ ਵਿਗੜ ਗਈ ਤਾਂ ਉਸਨੂੰ ਦੁਬਾਰਾ ਪਾਗਲਖਾਨੇ ਵਿੱਚ ਭੇਜ ਦਿੱਤਾ ਗਿਆ ਅਤੇ ਚਾਰਲੀ ਫਿਰ ਇਕੱਲਾ ਹੋ ਗਿਆ। ਕਮਾਈ ਦਾ ਕੋਈ ਸਾਧਨ ਨਹੀਂ ਸੀ, ਤੇ ਉਹ ਖਾਣੇ ਦੀ ਭਾਲ ਵਿੱਚ ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ। ਕਈ ਵਾਰ ਤਾਂ ਉਹ ਸੜਕਾਂ 'ਤੇ ਹੀ ਭੁੱਖਾ ਸੋ ਜਾਂਦਾ ਸੀ। ਇੱਕ ਵਾਰ ਜਦੋਂ ਚਾਰਲੀ ਦੀ ਡਰਾਮਾ ਸਰਕਲ ਦੇ ਲੋਕਾਂ ਨਾਲ ਮੁਲਾਕਾਤ ਹੋਈ ਤਾਂ ਉਹ ਉਸਤੋਂ ਬਾਅਦ ਡਾਂਸਰ ਦੇ ਤੋਰ 'ਤੇ ਉੱਥੇ ਕੰਮ ਕਰਨ ਲੱਗਾ


ਚਾਰਲੀ ਦੀ ਜ਼ਿੰਦਗੀ ਦਾ ਹੁਣ ਉਹ ਸਮਾਂ ਆਉਣ ਵਾਲਾ ਸੀ ਜਦੋਂ ਜ਼ਿੰਦਗੀ ਦੇ ਥਪੇੜਿਆਂ ਨੂੰ ਝੱਲਦੇ ਹੋਏ ਉਸਨੂੰ ਉਹ ਕਰਨ  ਦਾ ਮੌਕਾ ਮਿਲਿਆ ਜਿਸ ਚ ਉਸਦੀ ਅਥਾਹ ਰੁਚੀ ਸੀ 14 ਸਾਲ ਦੀ ਉਮਰ 'ਚ ਚਾਰਲੀ ਪਹਿਲਾਂ ਇੱਕ ਡਾਂਸਰ ਅਤੇ ਫਿਰ ਇੱਕ Actor ਬਣਿਆ ਅਤੇ 1913 ਵਿੱਚ ਚਾਰਲੀ ਦੀ ਸਟੇਜ Performance ਤੋਂ ਖੁਸ਼ ਹੋਕੇ ਇੱਕ epresentative ਨੇ ਉਸਨੂੰ ਨਿਊਯਾਰਕ ਮੋਸ਼ਨ ਪਿਕਚਰ ਕੰਪਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਦਿੱਤਾ। ਚਾਰਲੀ ਨੂੰ ਉਥੇ ਕੰਮ ਕਰਨ ਲਈ ਹਰ ਹਫ਼ਤੇ ਦੇ 150 ਡਾਲਰ ਮਿਲਣ ਲੱਗੇ। ਚਾਰਲੀ ਦੀ ਪਹਿਲੀ ਫਿਲਮ meble strange predicament ਸੀ, ਜਿਸ ਵਿੱਚ ਉਸਨੇ ਇੱਕ ਟ੍ਰੈਂਪ ਦੀ ਭੂਮਿਕਾ ਨਿਭਾਈ ਸੀ। ਅੱਜ ਇਤਿਹਾਸ ਵਿੱਚ, ਅੱਜ ਇਤਿਹਾਸ ਵਿੱਚ ਇਸ Silent Movie ਨੂੰ ਚਾਰਲੀ ਅਤੇ ਟ੍ਰੈਂਪ ਦੇ ਕਿਰਦਾਰ ਵਜੋਂ ਜਾਣਿਆ ਜਾਂਦਾ ਹੈ।


ਸ਼ੂਟਿੰਗ ਦੇ ਸਿਲਸਿਲੇ ਵਿਚ ਕੈਲੀਫੋਰਨੀਆ ਗਏ ਚਾਰਲੀ ਦੀ ਮੁਲਾਕਾਤ Edna Purviance ਨਾਲ ਹੋਈ। ਉਸਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਚਾਰਲੀ ਨੇ ਉਸਨੂੰ ਆਪਣੀ ਫਿਲਮ Night Out ਵਿੱਚ as ਹੀਰੋਇਨ ਲਿਆ। ਦੋਵੇਂ ਇਕੱਠੇ ਕੰਮ ਕਰਦੇ ਹੋਏ 1917 ਤੱਕ Relationship 'ਚ ਰਹੇ।


1915 ਵਿੱਚ ਚਾਰਲੀ ਚੈਪਲਿਨ ਹੁਣ ਇੱਕ ਕਲਚਰਲ ਆਈਕਨ ਬਣ ਗਏ ਸਨ। ਉਨ੍ਹਾਂ ਦੇ ਕੈਰੇਟਰ 'ਤੇ ਕਾਮਿਕ ਕੈਰੇਟਰ, ਕਾਰਟੂਨ ਵਰਗੇ ਕਈ Merchandise ਬਣਨ ਲੱਗੇ। ਲਗਾਤਾਰ ਹਿੱਟ ਫਿਲਮਾਂ ਦਿੰਦੇ ਹੋਏ ਚਾਰਲੀ ਹਾਲੀਵੁੱਡ ਦੇ ਸਭ ਤੋਂ ਮਸ਼ਹੂਰ Silent Hero ਬਣਕੇ ਉਭਰੇ। ਤੇ ਇਹ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਐਕਟਰ ਵੀ ਬਣੇ| ਜਦੋਂ ਪਰਦੇ 'ਤੇ ਪਹਿਲੀ ਵਾਰ ਫਿਲਮਾਂ ਚ ਆਵਾਜ਼ ਦਾ ਚਲਨ ਚੱਲਿਆ ਤਾਂ ਵੀ ਚਾਰਲੀ ਨੇ ਸਾਇਲੈਂਟ ਫਿਲਮਾਂ ਰਹੀ ਕਾਮਯਾਬੀ ਦੇ ਝੰਡੇ ਗੱਡੇ।


1952 ਵਿੱਚ ਚਾਰਲੀ ਚੈਪਲਿਨ ਨੇ ਫਿਲਮ The Limelight ਤਿਆਰ ਕੀਤੀ ਜੋ ਪੂਰੀ ਤਰਾਂ ਓਹਨਾ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਸੀ । ਚਾਰਲੀ ਲੰਦਨ ਵਿਚ ਇਸਦਾ World Premiere ਕਰਨਾ ਚਾਹੁੰਦੇ ਸੀ। ਜਿਵੇ ਹੀ ਚਾਰਲੀ ਨੇ ਅਗਲੇ ਦਿਨ ਮਹਾਰਾਣੀ ਐਲਿਜ਼ਾਬੈਥ ਜਹਾਜ ਤੋਂ ਲਾਸ ਏਂਜਲਸ ਛੱਡਿਆ ਤਾਂ ਅਗਲੇ ਹੀ ਦਿਨ ਸੰਯੁਕਤ ਰਾਜ ਅਮਰੀਕਾ ਦੇ ਅਟਾਰਨੀ ਜਨਰਲ James P McGarry ਨੇ ਚੈਪਲਿਨ ਦਾ ਮੁੜ-ਪ੍ਰਵੇਸ਼ ਪਰਮਿਟ ਰੱਦ ਕਰ ਦਿੱਤਾ।। ਆਦੇਸ਼ ਜਾਰੀ ਕੀਤਾ ਗਿਆ ਕਿ ਦੇਸ਼ 'ਚ ਵਾਪਸ ਆਉਣ ਲਈ ਚਾਰਲੀ ਨੂੰ ਇੰਟਰਵਿਊ ਦੇਣਾ ਹੋਵੇਗੀ ਅਤੇ ਆਪਣੇ ਸਿਆਸੀ ਵਿਚਾਰਾਂ ਨੂੰ ਸਪੱਸ਼ਟ ਕਰਨਾ ਹੋਵੇਗਾ। ਚਾਰਲੀ ਨੇ ਸ਼ਰਤ ਨਾ ਮੰਨਦੇ ਹੋਏ ਦੇਸ਼ ਆਉਣ ਤੋਂ ਇਨਕਾਰ ਕਰ ਦਿੱਤਾ।


ਦੇਸ਼ ਵਿੱਚੋਂ ਕੱਢੇ ਜਾਣ ਤੋਂ ਬਾਅਦ, ਚਾਰਲੀ ਆਪਣੇ ਪਰਿਵਾਰ ਨਾਲ ਸਵਿਟਜ਼ਰਲੈਂਡ ਵਿੱਚ ਵਸ ਗਿਆ। ਹੌਲੀ-ਹੌਲੀ, ਉਸਨੇ ਅਮਰੀਕਾ ਵਿੱਚ ਆਪਣੇ ਸਾਰੇ ਘਰ, ਜਾਇਦਾਦ ਅਤੇ ਸਟਾਕ ਵੇਚ ਦਿੱਤੇ। ਚਾਰਲੀ ਦੀ ਲੋਕਪ੍ਰਿਅਤਾ ਇੰਨੀ ਸੀ ਕਿ ਉਸ ਨੂੰ ਨਵੇਂ ਦੇਸ਼ 'ਚ ਵੀ ਕਾਫੀ ਕੰਮ ਮਿਲ ਗਿਆ।


ਇੱਕ ਵਾਰ ਦੀ ਗੱਲ ਹੈ ਕਿ 1975 'ਚ ਚਾਰਲੀ ਵਰਗੇ ਦਿਖਣ ਵਾਲੇ ਜਾਣੀਕਿ Look Alike ਦਾ Competition ਰੱਖਿਆ ਗਿਆ ਜਿਸ ਚ ਚਾਰਲੀ ਚੈਪਲਿਨ ਹਿੱਸਾ ਲੈਣ ਲਈ ਫਰਾਂਸ ਪਹੁੰਚਿਆ। ਚਾਰਲੀ ਨੇ ਉਸ ਮੁਕਾਬਲੇ 'ਚ ਘੱਟ ਮੇਕਅੱਪ ਕੀਤਾ ਸੀ, ਜਿਸ ਕਾਰਨ ਉਹ ਖੁਦ ਮੁਕਾਬਲਾ ਹਾਰ ਗਿਆ ਸੀ। ਤੇ ਇਸ 'ਚ ਚਾਰਲੀ ਨੇ ਤੀਜਾ ਸਥਾਨ ਹਾਸਲ ਕੀਤਾ ਸੀ। ਮਜ਼ੇਦਾਰ ਗੱਲ ਇਹ ਹੈ ਕਿ ਹੋਰ ਲੋਕ ਉਸ ਤੋਂ ਜ਼ਿਆਦਾ Charlie Chaplin ਦੇ Look Alike ਲੱਗ ਰਹੇ ਸਨ।


ਚਾਰਲੀ ਨੇ 1920 ਵਿੱਚ ਲਿਬਰਟੀ ਥੀਏਟਰ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਵੀ ਅਜਿਹਾ ਹੀ ਕੀਤਾ ਸੀ, ਪਰ ਉਸਨੇ 20ਵਾਂ ਸਥਾਨ ਪ੍ਰਾਪਤ ਕੀਤਾ। ਇਹ ਗੱਲ ਮੈਰੀ ਪਿਕਫੋਰਡ ਨਾਂ ਦੀ ਅਦਾਕਾਰਾ ਨੇ ਇਕ ਅਖਬਾਰ ਨਾਲ ਸਾਂਝੀ ਕੀਤੀ । ਉਹ ਚਾਰਲੀ ਨਾਲ ਯੂਕੇ ਵਿੱਚ ਐਂਗਲੋ ਸੈਕਸਨ ਕਲੱਬ ਗਈ। ਇੱਥੇ ਉਸਨੇ ਦੇਖਿਆ ਕਿ ਇੱਕ ਮੇਲਾ ਲਗਾਇਆ ਜਾ ਰਿਹਾ ਹੈ, ਜਿੱਥੇ ਚਾਰਲੀ ਵਾਂਗ ਚੱਲਣ ਵਾਲੇ ਨੂੰ ਇਨਾਮ ਮਿਲੇਗਾ। ਚਾਰਲੀ ਨੇ ਉਸ ਮੁਕਾਬਲੇ ਵਿੱਚ ਮਜ਼ੇਦਾਰ ਢੰਗ ਨਾਲ ਹਿੱਸਾ ਲਿਆ, ਪਰ ਉਹ ਹਾਰ ਗਿਆ।


1972 ਵਿੱਚ, ਅਕੈਡਮੀ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸ ਨੇ ਚਾਰਲੀ ਨੂੰ ਆਨਰੇਰੀ ਅਵਾਰਡ ਦੇਣ ਦਾ ਫੈਸਲਾ ਕੀਤਾ। ਸ਼ੁਰੂ ਵਿੱਚ, ਚਾਰਲੀ ਨੇ ਇਸ ਨੂੰ ਸਵੀਕਾਰ ਕਰਨ ਵਿੱਚ ਝਿਜਕ ਮਹਿਸੂਸ ਕੀਤੀ,ਪਰ 20 ਸਾਲਾਂ ਬਾਅਦ ਅਮਰੀਕਾ ਪਾਰਟੀ ਚਾਰਲੀ ਨੂੰ ਲੋਕਾਂ ਨੇ ਬਹੁਤ ਮਾਨ-ਸਨਮਾਨ ਦਿੱਤਾ। Audience ਨੇ ਓਹਨਾ ਨੂੰ 12 ਮਿੰਟ ਤੱਕ ਸਟੈਂਡਿੰਗ ਓਵੇਸ਼ਨ ਦਿੱਤਾ, ਜੋ ਕਿ ਆਸਕਰ ਸਮਾਰੋਹ ਦੇ ਇਤਿਹਾਸ ਵਿੱਚ ਅਜੇ ਤੱਕ ਦਾ ਸਭ ਤੋਂ ਵੱਡਾ ਸਟੈਂਡਿੰਗ ਓਵੇਸ਼ਨ ਹੈ।


ਚਾਰਲੀ ਦੀ  ਮੌਤ ਤੋਂ ਬਾਅਦ 1 ਮਾਰਚ 1978 ਨੂੰ ਕਬਰ ਚੋਂ ਉਸਦੀ ਲਾਸ਼ ਚੋਰੀ ਕਰ ਲਈ ਗਈ। ਕੁਝ ਸਮੇਂ ਬਾਅਦ, ਚਾਰਲੀ ਦੀ ਪਤਨੀ ਨੂੰ ਦੋ ਚੋਰਾਂ ਦਾ ਕਾਲ ਆਇਆ ਜੋ ਲਾਸ਼ ਦੇ ਬਦਲੇ 6 ਲੱਖ ਡਾਲਰ ਚਾਹੁੰਦੇ ਸਨ। ਉਥੇ ਹੀ ਚਾਰਲੀ ਦੀ ਪਤਨੀ ਨੇ ਇਹ ਕਹਿ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਚਾਰਲੀ ਸਾਡੇ ਦਿਲਾਂ ਵਿਚ ਹੈ ਅਤੇ ਸਵਰਗ ਵਿਚ ਹੈ। ਉਸ ਦੀ ਲਾਸ਼ ਦੀ ਲੋੜ ਨਹੀਂ ਹੈ। ਦੋ ਮਹੀਨਿਆਂ ਬਾਅਦ, ਇੱਕ ਵੱਡੀ ਪੁਲਿਸ ਕਾਰਵਾਈ ਵਿੱਚ, ਰੋਮਨ ਵਰਦਾਜ ਅਤੇ ਗਾਂਚੋ ਗਨੀਵ ਫੜੇ ਗਏ, ਜਿਨ੍ਹਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਸੀ। ਚੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰਲੀ ਦੀ ਲਾਸ਼ ਨੂੰ ਨੋਵਿਲ ਨਾਮਕ ਪਿੰਡ ਦੇ ਕੋਲ ਦੱਬ ਦਿੱਤਾ ਸੀ। ਚਾਰਲੀ ਦੀ ਲਾਸ਼ ਨੂੰ ਮੁੜ ਉਸ ਥਾਂ ਤੋਂ ਬਾਹਰ ਕੱਢ ਕੇ ਉਸ ਦੀ ਅਸਲ ਥਾਂ 'ਤੇ ਲਿਜਾਇਆ ਗਿਆ। ਉਸ ਦਿਗੱਜ ਕਲਾਕਾਰ ਨੇ ਆਪਣੀ ਕਲਾਕਾਰੀ ਦੇ ਨਾਲ ਹਰ ਕਿਸੇ ਦੇ ਦਿਲ ਨੂੰ ਛੂਹਿਆ। ਉਸ ਵਲੋਂ ਕੀਤੀ ਜੀਅ ਤੋੜ ਮਿਹਨਤ ਪਰਦੇ 'ਤੇ ਸਹਿਜੇ ਹੀ ਦੇਖੀ ਜਾ ਸਕਦੀ ਸੀ। ਉਸਦੀ ਸਾਰੀ ਜਿੰਦਗੀ ਭਾਵੇ ਔਂਕੜਾ ਨਾਲ ਭਰੀ ਹੋਈ ਸੀ। ਪਰ ਉਸਨੇ ਕਦੇ ਵੀ ਆਪਣਾ ਦੁੱਖ ਤੇ ਆਪਣੇ ਹੰਝੂ ਕਿਸੇ ਨੂੰ ਦਿਖਣ ਨਹੀਂ ਦਿੱਤੇ ਬੁਲਾਂ ਉਤੇ ਹਮੇਸ਼ਾਂ ਹਾਸਾ ਹੀ ਰੱਖਿਆ। ਉਸਨੇ ਇਹ ਸਿੱਖਾਂ ਦਿੱਤਾ ਕਿ ਜਿੰਦਗੀ ਭਾਵੇ ਕਿੰਨੀ ਵੀ ਮੁਸ਼ਕਿਲਾਂ ਭਰੀ ਕਿਉਂ ਨਾ ਹੋਵੇ ਹਮੇਸ਼ਾ ਹੱਸ ਕਿ ਮੁਸੀਬਤਾਂ ਦਾ ਟਾਕਰਾ ਕਰਨਾ ਚਾਹੀਦਾ ਹੈ ਤੇ ਉਸਨੇ ਮਰਦੇ ਦਮ ਤੱਕ ਲੋਕਾਂ ਦੇ ਬੁਲਾਂ ਤੇ ਹਾਸੇ ਬਿਖੇਰੇ ਤੇ ਉਹ ਹਮੇਸ਼ਾ ਲਈ ਅਮਰ ਹੋ ਗਿਆ।


 

Story You May Like