The Summer News
×
Monday, 20 May 2024

ਉਦਯੋਗ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਸੀਆਈਸੀਯੂ ਕੰਪਲੈਕਸ ਵਿਖੇ ਹੋਈ ਵਿਸ਼ੇਸ਼ ਮੀਟਿੰਗ

ਲੁਧਿਆਣਾ, 12 ਅਗਸਤ (ਸ਼ਾਕਸ਼ੀ ਸ਼ਰਮਾ) ਸੀਆਈਸੀਯੂ ਵੱਲੋਂ ਚੈਂਬਰ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ, ਡਿਪਾਰਟਮੈਂਟ ਆਫ ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ, ਸਪੋਰਟਸ ਐਂਡ ਯੂਥ ਸਰਵਿਸਿਜ਼, ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ ਅਤੇ ਪਲਾਸਟਿਕ ਉਦਯੋਗ ਦੇ ਨੁਮਾਇੰਦੇ ਮੌਜੂਦ ਸਨ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਉਦਯੋਗ ਵਿਚ ਆ ਰਹੀ ਦਰਪੇਸ਼ ਸਮੱਸਿਆਵਾਂ ਸਬੰਧੀ ਚਰਚਾ ਹੋਈ।


ਇਸ ਦੌਰਾਨ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਪੀਪੀਸੀਬੀ ਹੈਲਪ ਡੈਸਕ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗਾਂ ਵੱਲੋਂ ਕੁਝ ਸਖ਼ਤ ਦਿਸ਼ਾ ਨਿਰਦੇਸ਼ਾਂ ਕਾਰਨ ਉਦਯੋਗ ਨਿਰਾਸ਼ਾ ਦੇ ਆਲਮ ਵਿੱਚ ਹਨ ਅਤੇ ਪੰਜਾਬ ਦਾ ਉਦਯੋਗਿਕ ਵਿਕਾਸ ਘਟਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਲਈ ਵੱਖਰਾ ਜੋਨ ਸਥਾਪਿਤ ਕਰਨ ਦੀ ਜ਼ਰੂਰਤ ਹੈ ਜਿਸ ਵਿਚ ਲਾਲ ਸ਼੍ਰੇਣੀ ਦੇ ਉਦਯੋਗ ਲਈ ਵੱਖਰਾ ਅਤੇ ਹਰੀ ਸ਼੍ਰੇਣੀ ਦੇ ਉਦਯੋਗ ਲਈ ਵੱਖਰਾ ਜ਼ੋਨ ਸਥਾਪਤ ਕਰਨਾ ਚਾਹੀਦਾ ਹੈ। ਉੱਥੇ ਉਨ੍ਹਾਂ ਨੇ ਹਰੀ ਸ਼੍ਰੇਣੀ ਦੀਆਂ ਇਕਾਈਆਂ ਲਈ ਸਥਾਈ ਸਹਿਮਤੀ, ਸਹਿਮਤੀ ਦੇਣ ਲਈ ਵੀਡੀਐਸ ਸਕੀਮ, ਮਨੋਨੀਤ ਉਦਯੋਗਿਕ ਖੇਤਰਾਂ ਵਿੱਚ ਮਨਜ਼ੂਰਸ਼ੁਦਾ ਇਮਾਰਤੀ ਯੋਜਨਾ ਨੂੰ ਜਮ੍ਹਾ ਕਰਵਾਉਣ ਤੋਂ ਛੂਟ, ਸਬਸਿਡੀ ਪ੍ਰਦਾਨ ਕਰਨ ਅਤੇ ਖ਼ਰੀਦ ਲਈ ਘੱਟ ਲਾਗਤ ਦਰਾਂ ਵਰਗੇ ਮੁੱਦੇ ਉਠਾਏ।


ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਲਈ ਉਪਕਰਨਾਂ, ਉਦਯੋਗਾਂ ਤੋਂ ਇਲਾਵਾ ਹੋਰ ਸਰੋਤਾਂ ਲਈ ਪ੍ਰਦੂਸ਼ਣ ਦਾ ਨਿਯੰਤਰਣ ਜਿਵੇਂ ਸੀਵਰੇਜ ਦੀ ਰਹਿੰਦ-ਖੂੰਹਦ, ਸ਼ੋਰ, ਤਿੰਨ ਪਹੀਆ ਵਾਹਨ ਅਤੇ ਪੁਰਾਣੇ ਵਾਹਨਾਂ ਤੇ ਪ੍ਰਦੂਸ਼ਣ ਨੂੰ ਹਟਾਉਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ 25% ਤਕ ਗੰਦੇ ਪਾਣੀ ਦੇ ਨਿਪਟਾਰੇ ਵਿੱਚ ਲਚਕਤਾ, ਪ੍ਰਦੂਸ਼ਣ ਰਹਿਤ ਨਿਰਮਾਣ (ਗ੍ਰੀਨ ਮੈਨੂਫੈਕਚਰਿੰਗ) ਲਈ ਨਵੀਂ ਤਕਨਾਲੋਜੀ ਅਤੇ ਪਕਿਰਿਆਵਾਂ ਲੱਭਣ ਲਈ ਇੱਕ ਕਮੇਟੀ ਦਾ ਵੀ ਗਠਨ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮਸ਼ੀਨਾਂ ਦੇ ਮੁੱਲ ਦੇ ਆਧਾਰ ਤੇ ਸਹਿਮਤੀ ਜਾਰੀ ਕਰਨ ਲਈ ਖਰਚੇ ਭੁੱਕੀ ਐਸ਼ ਦੀ ਵਰਤੋਂ ਲਈ ਵਿਧੀ ਤਿਆਰ ਕਰਨ ਨੂੰ ਵੀ ਕਿਹਾ।


ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਪੰਜਾਬ ਵਿੱਚ ਐਮਐਸਐਮਈ ਉਦਯੋਗ ਵਿੱਚ ਮੋਹਰੀ ਬਣਨ ਦੀ ਸਮਰੱਥਾ ਹੈ ਅਤੇ ਇਸ ਲਈ ਰਾਜ ਅਤੇ ਐਮਐਸਐਮਈ ਉਦਯੋਗ ਨੂੰ ਊਰਜਾਵਾਨ ਨੌਜਵਾਨਾਂ ਦੀ ਜ਼ਰੂਰਤ ਹੈ ਜੋ ਆਪਣੇ ਵਿਚਾਰਾਂ ਵਿੱਚ ਤਾਜ਼ਾ ਹੋਣ ਅਤੇ ਇਸ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਵਧੇਰੇ ਅਪਨਾਉਣ ਯੋਗ ਹੋਣ। ਅੱਜ ਦੇ ਨੌਜਵਾਨ ਸਟਾਰਟਅੱਪਸ ਵੱਲ ਵਧੇਰੇ ਝੁਕਾਅ ਰੱਖਦੇ ਹਨ ਜੋ ਕਿ ਇਕ ਵਿਲੱਖਣ ਵਿਚਾਰ ਹੈ ਅਤੇ ਸਮੇਂ ਦੀ ਵੱਡੀ ਜ਼ਰੂਰਤ ਵੀ ਹੈ। ਜੇਕਰ ਨੌਜਵਾਨਾਂ ਦੀ ਸਰੀਰਕ ਸਿਹਤ ਠੀਕ ਹੈ ਤਾਂ ਉਨ੍ਹਾਂ ਦੀ ਮਾਨਸਿਕ ਸਮਰੱਥਾ ਵੀ ਠੀਕ ਰਹਿੰਦੀ ਹੈ।


ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਅਤੇ ਉਨ੍ਹਾਂ ਸੀਆਈਸੀਯੂ ਕੰਪਲੈਕਸ ਵਿਖੇ ਪੀਪੀਸੀਬੀ ਹੈਲਪ ਡੈਸਕ ਸਥਾਪਤ ਕਰਨ ਲਈ ਉਨ੍ਹਾਂ ਦਾ ਵੀ ਧੰਨਵਾਦ ਵੀ ਕੀਤਾ।


Story You May Like