The Summer News
×
Tuesday, 21 May 2024

ਕਮਾਂਡੋ ਟਰੇਨਿੰਗ ਦੌਰਾਨ ਜਵਾਨ ਨਾਲ ਵਾਪਰਿਆ ਭਿਆਨ*ਕ ਹਾਦ*ਸਾ

ਪਟਿਆਲਾ: ਪਟਿਆਲਾ ਦੇ ਬਹਾਦਰਗੜ੍ਹ ਕਮਾਂਡੋ ਕੰਪਲੈਕਸ 'ਚ ਟਰੇਨਿੰਗ ਦੌਰਾਨ ਇਕ ਨੌਜਵਾਨ ਦੇ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਸਮਾਚਾਰ ਅਨੁਸਾਰ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਜੋਤ ਸਿੰਘ ਉਮਰ ਕਰੀਬ 28-29 ਸਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੱਕ ਮਹੀਨਾ ਪਹਿਲਾਂ ਸਿਖਲਾਈ ਲਈ ਆਇਆ ਸੀ। ਭਰਾ ਅਨੁਸਾਰ ਅੱਜ ਕਮਾਂਡੋ ਕੰਪਲੈਕਸ 'ਚ ਟਰੇਨਿੰਗ ਦੌਰਾਨ ਇਕ ਗੋਲੀ ਮਨਜੋਤ ਦੀ ਗਰਦਨ 'ਚੋਂ ਲੰਘ ਕੇ ਉਸ ਦੇ ਸਿਰ 'ਚੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਨਾਲ ਹੀ ਮ੍ਰਿਤਕ ਨੌਜਵਾਨ ਦੇ ਭਰਾ ਦਾ ਕਹਿਣਾ ਹੈ ਕਿ ਕਮਾਂਡੋ ਕੰਪਲੈਕਸ ਦੇ ਅਧਿਕਾਰੀ ਉਸ ਦੀ ਮੌਤ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਕਿ ਹਾਦਸਾ ਕਿਵੇਂ ਹੋਇਆ ਜਾਂ ਉਸ ਨੂੰ ਗੋਲੀ ਕਿਵੇਂ ਲੱਗੀ।


 

Story You May Like