The Summer News
×
Thursday, 16 May 2024

ਪਿੰਡ ਸਮਰਾੜੀ ’ਚ ਮੇਲਾ ਦੇਖਦੇ ਨੌਜਵਾਨ ਦਾ ਤੇਜ਼* ਧਾਰ ਹਥਿਆਰਾਂ ਨਾਲ ਕੀਤਾ ਕ. ਤਲ 

ਜਲੰਧਰ : ਫਿਲੌਰ ਦੇ ਨਜ਼ਦੀਕੀ ਪਿੰਡ ਸਮਰਾੜੀ ਵਿਖੇ ਬਾਬਾ ਨੂਰ ਸ਼ਾਹ ਜੀ ਦੇ ਅਸਥਾਨ ’ਤੇ ਚੱਲ ਰਹੇ ਜੋੜ ਮੇਲੇ ਦੇ ਆਖਰੀ ਦਿਨ, ਰਾਤ ਲਗਭਗ 1:30 ਵਜੇ ਕੁਝ ਨੌਜਵਾਨਾਂ ਵਲੋਂ ਇਕ 23 ਸਾਲਾ ਨੌਜਵਾਨ ਦੀ ਬੜੀ ਬੇਰ. ਹਿਮੀ ਨਾਲ ਤੇਜ਼+ ਧਾਰ ਹਥਿਆਰਾਂ ਦੇ ਲਗਾਤਾਰ ਵਾਰ ਕਰ ਕੇ ਕ. ਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਪੁੱਤਰ ਤਿਲਕ ਰਾਜ (ਸਾਬਕਾ ਪੁਲਿਸ ਅਧਿਕਾਰੀ) ਵਾਸੀ ਪਿੰਡ ਬੰਡਾਲਾ ਮੰਜਕੀ (ਜਲੰਧਰ) ਵਜੋਂ ਹੋਈ ਹੈ।


ਮੁੱਖ ਜਾਂਚ ਅਧਿਕਾਰੀ ਐੱਸ.ਐੱਚ.ਓ ਫਿਲੌਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕ^ਤਲ ਦੀ ਜਾਂਚ ਜਾਰੀ ਹੈ ਪਰ ਜੋ ਹੁਣ ਤੱਕ ਸਾਹਮਣੇ ਆਇਆ ਹੈ ਉਸ ਅਨੁਸਾਰ ਇਹ ਮਿਥ ਕੇ ਕੀਤਾ ਗਿਆ ਕਤ/ਲ ਹੈ ਅਤੇ ਇਸ ਵਿਚ 8 ਵਿਅਕਤੀਆਂ ਦਾ ਸ਼ਾਮਿਲ ਹੋਣਾ ਸਾਹਮਣੇ ਆਇਆ। ਜਿਹਨਾਂ ਵਿਚੋਂ 6 ਦੇ ਨਾਮ ਤਸਦੀਕ ਹੋ ਚੁੱਕੇ ਹਨ ਅਤੇ ਬਾਕੀ ਦੋ ਬਾਰੇ ਜਾਂਚ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਆਪਣੀ ਭੂਆ ਦੇ ਪਿੰਡ ਸਮਰਾੜੀ ਮੇਲਾ ਦੇਖਣ ਆਇਆ ਸੀ ਪਰ ਕੁਝ ਨੌਜਵਾਨਾਂ ਨੇ ਉਸਦਾ ਮਿਥ ਕੇ ਕ- ਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਸਾਰੇ ਦੋਸ਼ੀ ਜਲਦੀ ਹੀ ਗਿ੍ਰਫਤਾਰ ਕਰ ਕੇ ਕ* ਤਲ ਸਬੰਧੀ ਜਾਂਚ ਮੁਕੰਮਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਤੇ ਉਨਾਂ ਦੀ ਪੁਲਿਸ ਟੀਮ ਜਾਂਚ ਵਿਚ ਜੁਟੀ ਹੋਈ ਹੈ ਅਤੇ ਜਲਦੀ ਹੀ ਸਾਰੇ ਤੱਥ ਸਾਹਮਣੇ ਆ ਜਾਣਗੇ।

Story You May Like