The Summer News
×
Saturday, 11 May 2024

ਪੈਟਰੋਲ ਪੰਪ ਤੋਂ 3 ਹਜਾਰ ਦਾ ਪੈਟਰੋਲ ਪੁਆ ਆਰੋਪੀ ਹੋਏ ਫਰਾਰ, ਤਸਵੀਰਾਂ CCTV 'ਚ ਹੋਈਆਂ ਕੈਦ

ਪਠਾਣਕੋਟ : (ਧਰਮਿੰਦਰ ਠਾਕੁਰ) ਜਿਲੇਂ ਜਿਥੇ ਚੋਰਾਂ ਦੇ ਹੌਂਸਲੇ ਬੁਲੰਦ ਦਿਸ ਰਹੇ ਨੇ ਉਥੇ ਹੀ ਹੁਣ ਪੈਟਰੋਲ ਪੰਪਾਂ ਤੇ ਵੀ ਆਰੋਪੀਆਂ ਵਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਅਜਿਹਾ ਹੀ ਕੁਝ ਜਿਲੇ ਦੇ ਨੰਗਲ ਭੂਰ ਇਲਾਕੇ 'ਚ ਵੇਖਣ ਨੂੰ ਮਿਲਿਆ ਹੈ, ਜਿਥੇ ਪਠਾਨਕੋਟ ਜਲੰਧਰ ਕੌਮੀ ਰਾਹ ਤੇ 2 ਨੌਜਵਾਨਾਂ ਵਲੋਂ ਪੈਟਰੋਲ ਪੰਪ ਤੋਂ 3 ਹਜਾਰ ਰੁਪਏ ਦਾ ਗੱਡੀ 'ਚ ਪੈਟਰੋਲ ਪਵਾਇਆ ਅਤੇ ਬੀਨਾ ਦਿਤੇ ਫਰਾਰ ਹੋ ਗਏ। ਇਸ ਸਬੰਧੀ ਜਦ ਪੈਟਰੋਲ ਪੰਪ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਦੇ ਸਮੇਂ ਇਕ ਸਵਿਫਟ ਗੱਡੀ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਲਈ ਆਈ ਸੀ ਜਿਸ 'ਚ 2 ਸ਼ਖਸ ਸਵਾਰ ਸਨ ਉਹਨਾਂ ਦੱਸਿਆ ਕਿ ਕਾਰ ਦੀਆਂ ਨੰਬਰ ਪਲੇਟਾਂ ਢਕੀਆਂ ਹੋਈਆਂ ਸੀ ਪੈਟਰੋਲ ਪਾਉਣ ਤੋਂ ਬਾਅਦ ਜਦ ਮੁਲਾਜਮ ਨੇ ਚਾਲਕਾਂ ਤੋਂ ਪੈਸੇ ਮੰਗੇ ਤਾਂ ਉਹਨਾਂ ਕਿਹਾ ਕਿ ਸਕੈਨਰ ਦੇਵੋ ਆਨਲਾਈਨ ਪੈਸੇ ਪਾ ਦਿੰਦੇ ਆ ਤਾਂ ਮੁਲਾਜਮ ਨੇ ਕਿਹਾ ਕਿ ਸਕੈਨਰ ਫਿਕਸ ਹੈ ਤੁਸੀਂ ਫੋਨ ਦੇ ਦਵੋ ਮੈਂ ਸਕੈਨ ਕਰ ਦਿੰਦਾਂ ਤਾਂ ਚਾਲਕਾਂ ਨੇ ਕਿਹਾ ਉਹ ਗੱਡੀ ਮੋੜ ਕੇ ਲਗਾਉਂਦੇ ਨੇ ਪਰ ਗੱਡੀ ਮੋੜਨ ਦੀ ਵਜਾਏ ਆਰੋਪੀ ਗੱਡੀ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਜਦ ਪੁਲਸ ਅਧਿਕਾਰੀਆਂ ਨਾਲ ਇਸ ਸਬੰਧੀ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। 

 

Story You May Like