The Summer News
×
Thursday, 16 May 2024

ਬੀਜ਼ੀ ਬੀ ਅਰਲੀ ਲਰਨਿੰਗ ਸਕੂਲ ਸਾਹਨੇਵਾਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ

ਲੁਧਿਆਣਾ : ਪਿਛਲੇ ਲੰਮੇ ਸਮੇਂ ਤੋਂ ਸਾਹਨੇਵਾਲ ਅੰਦਰ ਨੰਨ੍ਹੇ-ਨੰਨ੍ਹੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਲਾ ਬੀਜ਼ੀ ਬੀ ਅਰਲੀ ਲਰਨਿੰਗ ਸਕੂਲ ਮਾਡਲ ਟਾਊਨ ਸਾਹਨੇਵਾਲ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੰਨੇ-ਨੰਨੇ ਬੱਚਿਆਂ ਵੱਲੋਂ ਡਾਂਸ ਪ੍ਰੋਗਰਾਮ ਕੀਤਾ ਗਿਆ ਜੋ ਕਿ ਬਹੁਤ ਹੀ ਖਿੱਚ ਦਾ ਕੇਂਦਰ ਬਣੇ। ਇਸ ਤੋਂ ਇਲਾਵਾ ਪੜ੍ਹਾਈ ਵਿੱਚੋਂ ਚੰਗੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।


ਇਸ ਮੌਕੇ ਪ੍ਰਬੰਧਕੀ ਡਾਇਰੈਕਟਰ ਗੁਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਵਿੱਚ ਡੇ-ਕੇਅਰ, ਪਲੇਅ ਗਰੁੱਪ ਕਰਵਾਉਣ ਤੋਂ ਬਾਅਦ ਨਰਸਰੀ, ਐੱਲਕੇਜੀ ਅਤੇ ਯੂਕੇਜੀ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਸਕੂਲ ਦਾ ਸਮੂਹ ਸਟਾਫ਼ ਬੱਚਿਆਂ ਦੀ ਇਸ ਤਰਾਂ ਮਿਹਨਤ ਕਰਵਾਉਂਦੇ ਹਨ ਕਿ ਉਹ ਬੱਚਾ ਜਦੋਂ ਸਾਡੇ ਸਕੂਲ ਚੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਗਲੇ ਸਕੂਲ ਵਿੱਚ ਜਾਂਦਾ ਹੈ ਤਾਂ ਉਸ ਬੱਚੇ ਦੀ ਨੀਂਹ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹ ਉਸ ਸਕੂਲ ਦੇ ਸਾਰੇ ਕੰਪੀਟੀਸ਼ਨ ਵਿੱਚੋਂ ਬਹੁਤ ਹੀ ਚੰਗਾ ਮੁਕਾਮ ਹਾਸਲ ਕਰਦਾ ਹੈ। ਜਦੋਂ ਉਹ ਬੱਚਿਆਂ ਦੇ ਮਾਤਾ-ਪਿਤਾ ਸਾਨੂੰ ਦੱਸਦੇ ਹਨ ਕਿ ਤੁਹਾਡੇ ਵੱਲੋਂ ਕਰਵਾਈ ਗਈ ਪੜ੍ਹਾਈ ਸਾਡੇ ਬੱਚੇ ਲਈ ਵਰਦਾਨ ਸਾਬਤ ਹੋਈ ਹੈ ਤਾਂ ਸਾਡਾ ਫਖਰ ਨਾਲ ਸਿਰ ਉੱਚਾ ਹੋ ਜਾਂਦਾ ਹੈ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਪਰਮਜੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ, ਮਨਰੀਤ ਕੌਰ, ਭੁਪਿੰਦਰ ਸਿੰਘ, ਸੰਦੀਪ ਸਿੰਘ, ਰਮਿੰਦਰ ਸਿੰਘ, ਅਮਰਿੰਦਰ ਸਿੰਘ ਅਨਮੋਲ ਆਦਿ ਹਾਜ਼ਰ ਸਨ।

Story You May Like