The Summer News
×
Thursday, 16 May 2024

ਮੁੱਖ ਮੰਤਰੀ ਦੇ ਵਿਰੋਧ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਦਾ ਵਡਾ ਫੈਸਲਾ, ਜ਼ਿਲ੍ਹੇ ਚ ਲਗਾਈ ਧਾਰਾ 144 : ਜਾਣੋ ਕਾਰਨ

ਲੁਧਿਆਣਾ : (ਭਰਤ ਸ਼ਰਮਾ) – ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਤੇ ਲਗਾਤਾਰ ਮਿਲ ਰਹੀ ਐਲਰਟ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਲੁਧਿਆਣਾ ਦੇ ਵਿੱਚ ਅੱਜ ਤੋਂ ਅਗਲੇ ਮਹੀਨੇ ਤੱਕ ਕਿਸੇ ਵੀ ਤਰਾਂ ਦੇ ਧਰਨੇ ਮੁਜ਼ਾਹਰੇ ਰੋਸ ਰੈਲੀਆਂ ਆਦਿ ਪਬਲਿਕ ਥਾਵਾਂ ਤੇ ਕੱਢਣ ਸਬੰਧੀ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਧਾਰਾ 144 ਦੀ ਪਾਲਣਾ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਵੱਲੋਂ ਅਪੀਲ ਕੀਤੀ ਗਈ ਹੈ 5 ਪੰਜ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਇਹ ਧਾਰਾ 144 ਦੀ ਉਲੰਘਣਾ ਹੋਵੇਗਾ। ਉਨ੍ਹਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰੈਲੀਆਂ ਧਰਨਿਆਂ ਲਈ ਗਲਾਡਾ ਗਰਾਉਂਡ ਨਿਰਧਾਰਿਤ ਕੀਤਾ ਗਿਆ ਹੈ ਅਤੇ ਸਾਫ਼ ਕਿਹਾ ਹੈ ਕਿ ਇਥੇ ਵੀ ਜਵਲਨਸ਼ੀਲ ਪਦਾਰਥ ਲੈਕੇ ਜਾਣ ਤੇ ਪਾਬੰਦੀ ਹੋਵੇਗੀ।


ਧਰਨਿਆਂ ਤੇ ਮਨਾਹੀ


ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਤੇ ਲੁਧਿਆਣਾ ਵਿਚ ਅਲਰਟ ਕਰਕੇ ਇਹ ਸੰਭਵ ਹੈ ਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਇਹਨਾ ਧਰਨਿਆ ਮੁਜਾਹਰਿਆ ਦਾ ਕੋਈ ਫਾਇਦਾ ਚੁੱਕ ਸਕਦਾ ਹੈ, ਜਿਸ ਕਰਕੇ ਧਰਨਿਆਂ ਮੁਜ਼ਹਰਿਆਂ ਤੇ ਅਗਲੇ ਮਹੀਨੇ ਤੱਕ ਮਨਾਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਲਾਡਾ ਗਰਾਉਂਡ ਨੇੜੇ ਵਰਧਮਾਨ ਮੁਕਰਰ ਕੀਤੀ ਥਾਂ ਹੈ ਜਿੱਥੇ ਰੈਲੀ ਜਾਂ ਇਕੱਠ ਕੀਤਾ ਜਾ ਸਕਦਾ ਹੈ।


ਧਾਰਾ 144 ਲਾਗੂ


ਦਰਅਸਲ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਆਜ਼ਾਦੀ ਦਿਹਾੜੇ ਨੂੰ ਵੇਖਦਿਆਂ ਹੋਇਆਂ ਵੀ ਇਹ ਫੈਸਲਾ ਲਿਆ ਹੈਂ ਕਿਉਂਕਿ ਲੁਧਿਆਣਾ ਦੇ ਵਿਚ ਕਈ ਥਾਵਾਂ ਤੇ ਧਰਨੇ ਪੱਕੇ ਚੱਲ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਤਿਰੰਗਾ ਲਹਿਰਾਉਣ ਆ ਰਹੇ ਨੇ ਸੂਬਾ ਪੱਧਰੀ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇੱਕ ਪਾਸੇ ਪੀ ਏ ਯੂ ਦੇ ਵਿੱਚ ਜਿੱਥੇ ਖ਼ਾਲੀ ਪਈ ਅਸਾਮੀਆਂ ਨੂੰ ਲੈਕੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਦੇ ਵਿਰੋਧ ਦਾ ਐਲਾਨ ਕਰ ਚੁੱਕੇ ਨੇ ਓਥੇ ਹੀ ਪ੍ਰਪ੍ਰਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਵੀ ਮੁੱਖ ਮੰਤਰੀ ਨੂੰ ਮਿਲਣ ਦਾ ਐਲਾਨ ਕੀਤਾ ਹੈ ਜਿਸ ਕਰਕੇ ਮੁੱਖ ਮੰਤਰੀ ਦਾ ਵਿਰੋਧ ਨਾ ਹੋਵੇ ਇਸ ਕਰਕੇ ਮੰਨਿਆ ਜਾ ਰਿਹਾ ਹੈ ਕੇ ਜ਼ਿਲੇ ਚ ਧਾਰਾ 144 ਲਾਗੂ ਕੀਤੀ ਗਈ ਹੈ


Story You May Like