The Summer News
×
Wednesday, 15 May 2024

C.B.S.E. ਨੇ 12ਵੀਂ ਦੇ ਨਤੀਜੇ ਐਲਾਨੇ, ਵੱਖ-ਵੱਖ ਸਟ੍ਰੀਮ 'ਚ ਲੁਧਿਆਣਵੀਂ ਬੱਚਿਆਂ ਨੇ ਮਾਰੀ ਬਾਜ਼ੀ

ਲੁਧਿਆਣਾ  ਸੀ.ਬੀ.ਐਸ.ਈ. ਦੇ 12ਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਲੁਧਿਆਣਾ ਦੇ ਬੱਚਿਆਂ ਨੇ ਇਕ ਵਾਰ ਫੇਰ ਬਾਜ਼ੀ ਮਾਰਦਿਆਂ ਸ਼ਹਿਰ, ਆਪੋ ਆਪਣੇ ਸਕੂਲ, ਅਤੇ ਮਾਪਿਆਂ ਦਾ ਨਾਂਅ ਰੌਸਨ ਕੀਤਾ ਹੈ।


ਜੀ.ਆਰ.ਡੀ. ਅਕੈਡਮੀ ਹੰਬੜਾਂ ਰੋਡ ਦੀ ਪਲੱਸ-2 ਮੈਡੀਕਲ ਸਟਰੀਮ ਦੀ ਵਿਦਿਆਰਥਣ ਹਰਸ਼ੀਲਾ ਸ਼ਰਮਾ ਪੁੱਤਰੀ ਡਾਕਟਰ ਸੰਨੀ ਸ਼ਰਮਾ ਨੇ 90 ਫੀਸਦੀ ਅੰਕ ਲੈਕੇ ਬਾਜ਼ੀ ਮਾਰੀ, ਜਦੋਂਕਿ ਬੀ.ਸੀ.ਐਮ ਸਕੂਲ ਦੁੱਗਰੀ ਦੇ ਕਾਮਰਸ ਸਟਰੀਮ ਦੇ ਵਿਦਿਆਰਥੀ ਹਰਸ਼ਿਤ ਕੌਸ਼ਲ ਪੁੱਤਰ ਸੰਦੀਪ ਕੌਸ਼ਲ ਨੇ 90.6 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਗਰੀਨਲੈਂਡ ਸਕੂਲ sector-32 ਦੀ ਵਿਦਿਆਰਥਣ ਰਚਿਤਾ ਪੁੱਤਰੀ ਡਾ. ਅਮਿਤ ਕੁਮਾਰ ਨੇ ਨਾਨ ਮੈਡੀਕਲ ਸਟਰੀਮ ਵਿਚ 82 ਫੀਸਦੀ ਅੰਕ ਹਾਸਿਲ ਕੀਤੇ। ਗਰੀਨਲੈਂਡ ਸੀ.ਸੈ. ਸਕੂਲ ਦੁੱਗਰੀ ਦੇ ਅੰਸ਼ੁਲ ਵਰਮਾ ਪੁੱਤਰ ਸਤੀਸ਼ ਵਰਮਾ ਨੇ ਕਾਮਰਸ ਸਟਰੀਮ ਵਿਚ 70 ਫੀਸਦੀ ਅੰਕ ਹਾਸਿਲ ਕੀਤੇ।

Story You May Like