The Summer News
×
Tuesday, 30 April 2024

ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਅਜ਼ੀਜ਼ਪੁਰ ਟੋਲ ਪਲਾਜ਼ਾ ਨਜਦੀਕ 2 ਟਿੱਪਰਾਂ ਦੇ ਕੀਤੇ ਚਲਾਨ

ਐਸ.ਏ.ਐਸ ਨਗਰ 11 ਅਪ੍ਰੈਲ : ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਨੇ ਦੱਸਿਆ ਕਿ ਸਬ ਡਵੀਜ਼ਨ ਖਰੜ ਅਤੇ ਰਾਜਪੁਰਾ ਦੀ ਉਪ ਮੰਡਲ ਅਫਸਰ ਹਰਜੋਤ ਕੌਰ ਵਲੋਂ ਆਪਣੇ ਹਲਕੇ ਦੀ ਅਚਨਚੇਤ ਚੈਕਿੰਗ ਦੌਰਾਨ ਅਜ਼ੀਜ਼ਪੁਰ ਟੋਲ ਪਲਾਜ਼ਾ ਨਜਦੀਕ 2 ਟਿੱਪਰਾਂ ਨੂੰ ਫੜਿਆ ਗਿਆ ਜੋ ਕਿ ਮਲਟੀਐਕਸ ਟਿੱਪਰ ਸੀ। ਜਿਸ ਵਿਚ ਤਕਰੀਬਨ 1100 ਫੁੱਟ ਗਟਕਾ ਅਤੇ 700 ਫੁੱਟ ਰੇਤਾ ਸੀ। ਉਪ ਮੰਡਲ ਅਫਸਰ ਵਲੋਂ ਜਦੋਂ ਬਿੱਲ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਵਲੋਂ ਬਿੱਲ ਪੇਸ਼ ਨਹੀਂ ਕੀਤਾ ਗਿਆ ਅਤੇ ਮਟੀਰੀਅਲ ਗੈਰਕਾਨੂੰਨੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੇ ਇਨ੍ਹਾਂ ਟਿੱਪਰਾਂ ਦਾ ਚਲਾਨ ਕੀਤਾ ਗਿਆ ਅਤੇ ਟਿੱਪਰਾਂ ਨੂੰ ਥਾਣਾ ਬਨੂੰੜ ਵਿਖੇ ਜ਼ਬਤ ਕਰਵਾ ਦਿੱਤਾ ਗਿਆ।

 

Story You May Like