The Summer News
×
Thursday, 16 May 2024

ਕਾਲਜ ਵਿਖੇ "ਈ ਫਾਇਲਿੰਗ ਆਫ਼ ਇਨਕਮ ਟੈਕਸ ਰਿਟਰਨਜ਼" ਵਿਸ਼ੇ 'ਤੇ ਲੈਕਚਰ ਦਾ ਆਯੋਜਨ

 ਲੁਧਿਆਣਾ, 25 ਮਾਰਚ 2023 : ਰਾਮਗੜ੍ਹੀਆ ਗਰਲਜ਼  ਲੁਧਿਆਣਾ ਵਿਖੇ ਕਾਲਜ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵੱਲੋਂ" ਈ ਫਾਇਲਿੰਗ ਆਫ਼ ਇਨਕਮ ਟੈਕਸ ਰਿਟਰਨਜ਼ "ਵਿਸ਼ੇ 'ਤੇ ਐਕਸਟੈਨਸ਼ਨ  ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੀ ਏ ਰਚਿਤ ਭੰਡਾਰੀ ਅਤੇ ਨਿਤਿਨ ਮਹਾਜਨ ਵਿਸ਼ੇਸ਼ ਵਕਤਾ ਦੇ ਰੂਪ ਵਿੱਚ ਸ਼ਾਮਲ ਹੋਏ। ਡਾ: ਸੀਮਾ ਸ਼ਰਮਾ ਦੁਆਰਾ ਮਹਿਮਾਨਾਂ ਦਾ  ਕਾਲਜ ਪਹੁੰਚਣ 'ਤੇ ਸੁਆਗਤ ਕੀਤਾ ਗਿਆ। ਇਹਨਾਂ ਵਕਤਾਵਾਂ ਨੇ ਵਿਦਿਆਰਥੀਆਂ ਨੂੰ ਇਨਕਮ ਟੈਕਸ  ਭਰਨ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ,ਇਸਦੇ ਨਾਲ ਇਨਕਮ ਟੈਕਸ ਆਨ ਲਾਇਨ ਪੋਰਟਲ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ  ਇਨਕਮ ਟੈਕਸ ਦੇ ਅਲੱਗ-ਅਲੱਗ ਫਾਰਮਾਂ ਸੰਬੰਧੀ ਵੀ ਸਮਝਾਇਆ। ਲਾਗਇਨ ਅਤੇ ਰਜਿਸਟ੍ਰੇਸ਼ਨ ਕਰਨ ਸਬੰਧੀ  ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਇਸ ਵਿਸ਼ੇ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ।


ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਨੇ ਵਿਭਾਗ ਦੇ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਵਿਸਥਾਰਪੂਰਵਕ ਗਿਆਨ ਦੇਣ ਦੇ ਲਈ, ਉਨ੍ਹਾਂ ਅੰਦਰ ਕੁਸ਼ਲ ਅਤੇ ਆਤਮ ਵਿਸ਼ਵਾਸ ਵਧਾਉਣ ਦੇ ਲਈ ਇਸ ਤਰ੍ਹਾਂ ਦੇ ਲੈਕਚਰ ਸਮੇਂ ਸਮੇਂ ਤੇ ਕਰਵਾਉਂਦੇ ਰਹਿਨੇ ਚਾਹੀਦੇ ਹਨ। ਵਿਭਾਗ ਦੇ ਮੁਖੀ ਡਾ. ਅਜੀਤ ਕੌਰ ਨੇ ਮੁੱਖ ਵਕਤਾਵਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੇ ਰੁਝੇਵੇਂ ਭਰੇ ਜੀਵਨ ਵਿਚੋਂ ਵਿਦਿਆਰਥੀਆਂ ਨੂੰ ਇਨਕਮ ਟੈਕਸ ਰਿਟਰਨ ਦੀ ਸਹੀ ਦਿਸ਼ਾ ਅਤੇ ਦਸ਼ਾ ਦੱਸਣ ਦੇ ਲਈ ਸਮਾਂ ਕੱਢਿਆ।

Story You May Like