The Summer News
×
Tuesday, 21 May 2024

ਬੇ-ਮੌਸਮੀ ਬਰਸਾਤ 'ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਹੋ ਰਹੀਆਂ ਕਈ ਪ੍ਰਕਾਰ ਦੀਆਂ ਫਸਲਾਂ ਖਰਾਬ

ਬਟਾਲਾ/ਵਿੱਕੀ ਮਲਿਕ : ਪਿਛਲੇ ਦੋ ਦਿਨ ਤੋਂ ਹੋ ਰਹੀ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਗੁਰਦਾਸਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਦਾ ਭਾਰੀ ਨੁਕਸਾਨ ਕੀਤਾ ਹੈ ਜਿਥੇ ਇਸ ਬਰਸਾਤ ਨਾਲ ਕਣਕ ਦੀ ਫ਼ਸਲ ਨਸ਼ਟ ਹੋਈ ਹੈ ਉਥੇ ਹੀ ਸਬਜ਼ੀਆਂ ਜਿਹਨਾਂ 'ਚ ਮੁਖ ਤੌਰ ਤੇ ਟਮਾਟਰ ਅਤੇ ਗੋਬੀ ਆਦਿ ਫ਼ਸਲਾਂ ਵੀ ਬਰਬਾਦ ਹੋਈ ਹੈ ਜਿਸ ਕਰਕੇ ਕਿਸਾਨ ਭਾਰੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਨੇ ਕਈ ਏਕੜ ਫਸਲ ਖਰਾਬ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੋਰ ਬਾਰਿਸ਼ ਰਹੇਗੀ ਜਿਸ ਕਰਕੇ ਕਿਸਾਨਾਂ ਨੂੰ ਚਿੰਤਾ ਹੈ ਕਿ ਉਹਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਗਰਦਾਵਰੀਆ ਕਰਵਾਕੇ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦਸਿਆ ਕਿ ਓਹ ਛੋਟੇ ਕਿਸਾਨ ਹਨ ਜਿਨ੍ਹਾਂ ਨੇ ਠੇਕੇ ਤੇ ਜਮੀਨ ਲੈ ਅਤੇ ਪੈਸੇ ਉਧਾਰ ਲੈਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ ਜਿਸ ਚ ਟਮਾਟਰ , ਗੋਬੀ ਤੇ ਹੋਰਨਾਂ ਸਬਜ਼ੀਆਂ ਹਨ ਅਤੇ ਇਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ।ਕਿਸਾਨਾਂ ਨੇ ਦੱਸਿਆ ਕਿ ਟਮਾਟਰ ਦੀ ਫਸਲ ਤੇ ਤਾ ਖਰਚ ਵੀ ਜਿਆਦਾ ਹੋਇਆ ਹੈ ਅਤੇ ਜਦਕਿ ਚੰਗੇ ਝਾੜ ਦੀ ਉਮੀਦ ਪੂਰੀ ਸੀ ਲੇਕਿਨ ਬਰਸਾਤ ਨਾਲ ਫ਼ਸਲ ਨੂੰ ਬਿਮਾਰੀ ਲੱਗ ਚੁਕੀ ਹੈ ਜਿਸ ਨਾਲ ਸਾਰੀ ਸਬਜ਼ੀਆਂ ਦੀ ਫ਼ਸਲ ਖਰਾਬ ਹੋ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜਿਸ ਤਰਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਗੇ ਹੋਰ ਭਾਰੀ ਬਾਰਸ਼ ਹੋ ਸਕਦੀ ਹੈ ਜਿਸ ਨਾਲ ਕਿਸਾਨਾਂ ਦਾ ਹੋਰ ਵੱਡਾ ਨੁਕਸਾਨ ਹੋਵੇਗਾ।ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਸਾਰ ਲਵੇ ।

Story You May Like