The Summer News
×
Wednesday, 15 May 2024

ਜੈਵਿਕ ਖੇਤੀ, ਡੇਅਰੀ ਤਕਨਾਲੋਜੀ ਅਤੇ ਪਾਣੀ ਦੀ ਸੰਭਾਲ ਵਿਸ਼ੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ

ਖੰਨਾ (ਰਵਿੰਦਰ ਸਿੰਘ ਢਿੱਲੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ  ਦੇ ਅਧੀਨ ਚੱਲ ਰਹੇ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਦੇ ਜੂਆਲੋਜੀ ਵਿਭਾਗ ਵੱਲੋਂ ਗਣਿਤ ਵਿਭਾਗ ਅਤੇ ਰਸਾਇਣ ਵਿਭਾਗ ਦੇ ਸਹਿਯੋਗ  ਨਾਲ ਜੈਵਿਕ ਖੇਤੀ, ਪਸ਼ੂ ਪਾਲਣ ਅਤੇ ਪਾਣੀ ਬਚਾਉਣ ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਐਕਸਟੈਂਸ਼ਨ ਲੈਕਚਰ ਬਲਜਿੰਦਰ ਸਿੰਘ ਸੇਖੋਂ, ਸੁਪਰਡੈਂਟ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ, ਦੁਆਰਾ ਦਿੱਤਾ ਗਿਆ।

 

ਬਲਜਿੰਦਰ ਸਿੰਘ ਸੇਖੋ ਦੀ ਆਪਣੇ ਵਿਸ਼ਾਲ ਖੇਤੀ ਬਾੜੀ ਦੀ ਜ਼ਮੀਨ ਹੈ ਅਤੇ ਇੱਕ ਡੇਅਰੀ ਫ਼ਾਰਮ  ਵੀ ਹੈ। ਉਹ ਆਪਣੇ ਖੇਤਾਂ ਅਤੇ ਡੇਅਰੀ ਫਾਰਮ ਦੋਹਾਂ ਵਿੱਚ ਸਾਰੀਆਂ ਜੈਵਿਕ ਤਕਨੀਕਾਂ ਨੂੰ ਲਾਗੂ ਕਰ ਰਹੇ ਹਨ । ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਜੈਵਿਕ ਕੀਟਨਾਸ਼ਕ ਤਿਆਰ  ਕਰਨ ਬਾਰੇ  ਜਾਣੂ ਕਰਾਇਆ ।ਉਹਨਾਂ ਨੇ ਅਸਲੀ ਅਤੇ ਸਿੰਥੈਟਿਕ ਦੁੱਧ  ਦੀ ਪਛਾਣ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਦੇ ਤਰੀਕੇ ਬਾਰੇ ਵੀ ਦਸਿਆ। ਉਨ੍ਹਾਂ ਨੇ ਦੱਸਿਆ ਕਿ ਕਿਹੜੀਆਂ ਫ਼ਸਲਾਂ ਬੀਜ ਕੇ ਪਾਣੀ ਨੂੰ ਬਚਾਇਆ ਜਾ ਸਕਦਾ ਹੈਂ।

 

ਇਸ ਮੌਕੇ ਪ੍ਰੋਫੈਸਰ ਬਲਜੀਤ ਕੌਰ  ਨੇ ਵੀ ਵਿਦਿਆਰਥੀਆਂ ਨੂੰ ਕੀਟਨਾਸ਼ਕ  ਦਵਾਈਆਂ  ਦੀ ਵਰਤੋਂ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ  ਜਾਗਰੁਕ ਕੀਤਾ। ਬਲਜਿੰਦਰ ਸਿੰਘ ਨੇ ਕਾਲਜ ਦੇ ਕੈਂਪਸ ਵਿੱਚ ਅਮਰੂਦ ਦਾ ਬੂਟਾ ਲਗਾਇਆ । ਡਾ਼ ਅੰਮ੍ਰਿਤ ਕੌਰ ਬਾਂਸਲ, ਮੁਖੀ, ਜੁਆਲੋਜੀ ਵਿਭਾਗ  ਵੱਲੋਂ ਬਲਜਿੰਦਰ ਸਿੰਘ  ਦਾ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।  ਇਸ ਮੌਕੇ ਪ੍ਰੋਫੈਸਰ ਮਨਜੀਤ ਕੌਰ ਭੱਟੀ ,ਪ੍ਰੋਫ਼ੈਸਰ ਬਲਜੀਤ ਕੌਰ ,ਡਾ਼ ਰੂਪਾ ਕੌਰ, ਪ੍ਰੋਫ਼ੈਸਰ ਹਰਿੰਦਰ ਕੌਰ, ਸ਼੍ਰੀਮਤੀ ਗੁਰਵਿੰਦਰ ਕੋਰ , ਪ੍ਰੋਫੈਸਰ ਪਵਨਜੀਤ ਕੌਰ ਹਾਜ਼ਰ ਸਨ ।

 

ਪ੍ਰਿੰਸਿਪਲ ਡਾ਼ ਗਗਨਦੀਪ ਸਿੰਘ ਨੇ ਜੁਆਲੋਜੀ , ਗਣਿਤ ਅਤੇ ਕੈਮਿਸਟਰੀ ਵਿਭਾਗਾਂ ਦੇ ਇਸ ਯਤਨ  ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਲੈਕਚਰ ਆਯੋਜਿਤ ਕਰਨ ਲਈ ਪ੍ਰੇਰਿਤ ਕੀਤਾ।

Story You May Like