The Summer News
×
Saturday, 18 May 2024

ਚੋਣਾਂ ਲੜ ਕੇ ਕਿਸਾਨ ਆਗੂਆਂ ਨੇ ਕੀਤੀ ਸਭ ਤੋਂ ਵੱਡੀ ਗਲਤੀ, ਪੰਜ ਨੂੰ ਹਰਿਆਣਾ ‘ਚ ਹੋਵੇਗੀ ਵੱਡੀ ਮਹਾਂਪੰਚਾਇਤ : ਚੜੂਨੀ

(ਭਰਤ ਸ਼ਰਮਾ)


ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਅੱਜ ਲੁਧਿਆਣਾ ਪਹੁੰਚੇ ਇਸ ਦੌਰਾਨ ਉਨ੍ਹਾਂ ਆਪਣੀ ਜਥੇਬੰਦੀ ਦੇ ਆਗੂਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਅਤੇ ਇਸ ਦੌਰਾਨ ਸਰਕਾਰ ਦੀਆਂ ਨੀਤੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰਾਂ ਨੇ ਪੂੰਜੀਪਤੀਆਂ ਨੂੰ ਪੂਰਾ ਦੇਸ਼ ਵੇਚ ਦਿੱਤਾ ਹੈ| ਚੜੂਨੀ ਨੇ ਕਿਹਾ ਕਿ ਪੰਜ ਅਗਸਤ ਨੂੰ ਹੋ ਹਰਿਆਣਾ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕਰਨ ਜਾ ਰਹੇ ਨੇ ਜਿਸ ਤੋਂ ਬਾਅਦ 25 ਅਗਸਤ ਨੂੰ ਇਕ ਵੱਡੀ ਰੈਲੀ ਰੱਖੀ ਜਾਵੇਗੀ ਜਿਸ ਵਿੱਚ ਸਿੱਧੇ ਤੌਰ ਤੇ ਸਰਕਾਰਾਂ ਨਾਲ ਮੱਥਾ ਲਾਇਆ ਜਾਵੇਗਾ| ਚੜੂਨੀ ਨੇ ਇਸ ਦੌਰਾਨ ਐਸਡੀਐਮ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਹੈ ਕਿਉਂਕਿ ਸਾਡੀ ਜਥੇਬੰਦੀ ਗਰਮ ਹੈ ਜੋ ਕਹਿੰਦੀ ਹੈ ਉਹ ਕਰਕੇ ਇਸ ਦਿਖਾਉਂਦੀ ਹੈ ਅਤੇ ਲੜਨ ਨੂੰ ਵੀ ਤਿਆਰ ਰਹਿੰਦੀ ਹੈ ਉਨ੍ਹਾਂ ਵਾਂਗ ਸੜਕਾਂ ਦੇ ਕੰਢੇ ਤੇ ਨਹੀਂ ਬੈਠਦੇ ਸਗੋਂ ਜੇ ਕਹਿੰਦੇ ਨੇਤਾ ਰੋਡ ਰੋਕਦੇ |


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਚੋਣਾਂ ਲੜਨਾ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਸਭ ਤੋਂ ਵੱਡੀ ਗਲਤੀ ਸੀ ਦਿੱਲੀ ਦੇ ਵਿੱਚ ਜੋ ਸਰਕਾਰਾਂ ਦੇ ਨਾਲ ਮੱਥਾ ਲਾਇਆ ਉਹ ਸਭ ਮਿੱਟੀ ਹੋ ਗਿਆ|


ਗੁਰਨਾਮ ਸਿੰਘ ਚੜੂਨੀ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋਡ਼ ਹੈ ਹਾਲਾਂਕਿ ਨੇ ਕਿਹਾ ਕਿ ਐਸਡੀਐਮ ਨੇ ਸਾਡੀ ਜਥੇਬੰਦੀ ਨੂੰ ਵੱਖਰਾ ਕੀਤਾ ਹੋਇਆ ਹੈ|ਚੜੂਨੀ ਨੇ ਇਹ ਵੀ ਕਿਹਾ ਕਿ ਸਰਕਾਰ ਜ਼ਮੀਨਾਂ ਤੇ ਕਬਜ਼ੇ ਇਸ ਤਰ੍ਹਾਂ ਨਹੀਂ ਕਰ ਸਕਦੀ ਉਨ੍ਹਾਂ ਕਿਹਾ ਅਸੀਂ ਹਰਿਆਣੇ ਵਿੱਚ ਵੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਛੁਡਵਾ ਰਹੇ ਹਾਂ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਜਿੱਥੇ ਸਾਨੂੰ ਪਤਾ ਲੱਗਦਾ ਹੈ ਉੱਥੇ ਜਾ ਕੇ ਸਰਕਾਰ ਦੇ ਖਿਲਾਫ਼ ਲਡ਼ਾਈ ਲਡ਼ਦੇ ਹਾਂ ਹਾਲਾਂਕਿ ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਬਹੁਤੀ ਖ਼ਿਲਾਫ਼ਤ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਫਿਲਹਾਲ ਨਵੇਂ ਨੇ ਅੱਗੇ ਦੇਖੋ ਕੀ ਬਣਦਾ ਹੈ..ਐੱਮਐੱਸਪੀ ਦੇ ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਸ ਵਿੱਚ ਪਹਿਲਾਂ ਹੀ ਅਜਿਹੇ ਲੋਕ ਰੱਖੇ ਨੇ ਜੋ ਸਰਕਾਰ ਹਿਤੈਸ਼ੀ ਨੇ ਅਸੀਂ ਉਨ੍ਹਾਂ ਤੋਂ ਕਿਸਾਨ ਪੱਖੀ ਫ਼ੈਸਲੇ ਦੀ ਕੋਈ ਉਮੀਦ ਨਹੀਂ ਰੱਖਦੇ |


ਉੱਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਨੇ ਕਿ ਪੰਜਾਬ ਵਿੱਚ ਜ਼ਮੀਨਾਂ ਤੇ ਕਬਜ਼ਾ ਨਾ ਕਰਨ ਨਹੀਂ ਤਾਂ ਇਸ ਦੇ ਬੁਰੇ ਸਿੱਟੇ ਨਿਕਲਣਗੇ ਨਾਲ ਹੀ ਉਨ੍ਹਾਂ ਮੱਤੇਵਾੜਾ ਦੇ ਵਿੱਚ ਟੈਕਸਟਾਈਲ ਪਾਰਕ ਬਣਾਉਣ ਨੂੰ ਲੈ ਕੇ ਐਕਵਾਇਰ ਕੀਤੀਆਂ ਜ਼ਮੀਨਾਂ ਤੇ ਵੀ ਕਿਹਾ ਕਿ ਅਸੀਂ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦਿਵਾਵਾਂਗੇ ਕਿਉਂਕਿ ਉਥੇ ਕਿਸਾਨਾਂ ਕੋਲ ਥੋੜ੍ਹੀਆਂ ਜ਼ਮੀਨਾਂ|


Story You May Like