The Summer News
×
Tuesday, 21 May 2024

ਪੰਜਾਬ ਦੇ ਵਿੱਚ ਲੰਪੀ ਚਮੜੀ ਰੋਗ ਦਾ ਕਹਿਰ, ਪਸ਼ੂ ਪਾਲਕਾਂ ਲਈ ਬਣੀ ਸਿਰਦਰਦੀ, ਸੁਣੋ ਮਾਹਰ ਡਾਕਟਰਾਂ ਨੇ ਕੀ ਕਿਹਾ

ਲੁਧਿਆਣਾ : (ਭਰਤ ਸ਼ਰਮਾ) – ਪੰਜਾਬ ਦੇ ਵਿੱਚ ਲੰਪੀ ਚਮੜੀ ਰੋਗ ਬਿਮਾਰੀ ਨੇ ਕਹਿਰ ਬਰਪਾਇਆ ਹੋਇਆ ਹੈ ਇਸ ਬਿਮਾਰੀ ਦੀ ਲਪੇਟ ਵਿਚ ਹੁਣ ਤੱਕ 20 ਹਜ਼ਾਰ ਤੋਂ ਵੱਧ ਪਸ਼ੂ ਪੰਜਾਬ ਦੇ ਅੰਦਰ ਆ ਚੁੱਕੇ ਨੇ ਅਤੇ 500 ਇਸ ਤੋਂ ਵਧੇਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਇਕੱਲੇ ਲੁਧਿਆਣਾ ਵਿੱਚ ਹੀ 2000 ਦੇ ਕਰੀਬ ਪਸ਼ੂ ਇਸ ਦੀ ਲਪੇਟ ਵਿੱਚ ਹਨ| ਇਸ ਬਿਮਾਰੀ ਦੀ ਲਪੇਟ ਵਿੱਚ 90 ਫ਼ੀਸਦੀ ਗਊਆ ਆਈਆਂ| ਇਸ ਬਿਮਾਰੀ ਨੂੰ ਲੈ ਕੇ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੈਦਰਾਬਾਦ ਤੋਂ ਪੰਜਾਬ ਸਰਕਾਰ ਵੱਲੋਂ 66666 ਵੈਕਸੀਨ ਦੀ ਡੋਜ਼ ਵੀ ਮੰਗਾਈਆਂ ਗਈਆਂ | ਇਸ ਬਿਮਾਰੀ ਨੂੰ ਲੈ ਕੇ ਕਿਸਾਨ ਘਬਰਾਏ ਹੋਏ ਨੇ ਅਤੇ ਕਈ ਫਾਰਮਾਂ ਦੇ ਵਿਚ ਇਸ ਬਿਮਾਰੀ ਦੇ ਕਹਿਰ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਬਿਮਾਰੀ ਇਕ ਤੋਂ ਦੂਜੇ ਜਾਨਵਰ ਦੇ ਵਿਚ ਵਾਇਰਸ ਵਾਂਗੂੰ ਫੈਲ ਰਹੀ ਹੈ ਅਤੇ ਇਸ ਦਾ ਜਾਨਵਰਾਂ ਦੇ ਦੁੱਧ ਅਤੇ ਪ੍ਰਜਨਣ ਸ਼ਕਤੀ ਤੇ ਮਾੜਾ ਅਸਰ ਪੈ ਰਿਹਾ ਹੈ|


ਲੁਧਿਆਣਾ ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਹਸਪਤਾਲ ਦੇ ਡਾਇਰੈਕਟਰ ਐਸ ਐਸ ਰੰਧਾਵਾ ਨੇ ਕਿਹਾ ਹੈ ਕਿ ਇਹ ਬਿਮਾਰੀ ਦੀ ਮੌਤ ਦਰ ਇੱਕ ਤੋਂ ਲੈ ਕੇ ਪੰਜ ਫ਼ੀਸਦੀ ਤੱਕ ਹੈ ਪਰ ਇਹ ਬਿਮਾਰੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲ ਰਹੀ ਹੈ| ਇਸ ਕਰਕੇ ਇਹ ਵਾਇਰਸ ਕਾਫੀ ਖਤਰਨਾਕ ਹੈ | ਉਨ੍ਹਾਂ ਦੱਸਿਆ ਕਿ ਫਿਲਹਾਲ ਦੋ ਤਰ੍ਹਾਂ ਦੀ ਵੈਕਸੀਨ ਜਿਸ ਨੂੰ ਗੋਟ ਪੋਕਸ ਅਤੇ ਇੱਕ ਵਿਦੇਸ਼ੀ ਵੈਕਸੀਨ ਹੈ ਜਿਸ ਦੀ ਇਸ ਬਿਮਾਰੀ ਵਿੱਚ ਵਰਤੋਂ ਕੀਤੀ ਜਾ ਰਹੀ ਹੈ|


ਡਾ ਐਸ ਐਸ ਰੰਧਾਵਾ ਨੇ ਕਿਹਾ ਹੈ ਕਿ ਲੰਪੀ ਸਕਿਨ ਬਿਮਾਰੀ ਕੋਈ ਜੈਨੇਟਿਕ ਬਿਮਾਰੀ ਨਹੀਂ ਹੈ| ਇਸ ਕਰਕੇ ਇਹ ਪਸ਼ੂ ਦੇ ਸਰੀਰ ਤੋਂ ਮਨੁੱਖੀ ਸਰੀਰ ਦੇ ਵਿੱਚ ਨਹੀਂ ਆ ਸਕਦੀ ਉਨ੍ਹਾਂ ਕਿਹਾ ਕਿ ਇਹ ਬੀਮਾਰੀ ਸਿਰਫ ਪਸ਼ੂਆਂ ਨੂੰ ਹੀ ਹੁੰਦੀ ਹੈ |  ਪਰ ਉਨ੍ਹਾਂ ਨਾਲ ਇਹ ਜ਼ਰੂਰ ਕਿਹਾ ਕਿ ਇਸ ਬਿਮਾਰੀ ਦੇ ਨਾਲ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਘਟ ਜਾਂਦੀ ਹੈ ਬਲਦਾਂ ਅਤੇ ਢੱਠਿਆਂ ਦੇ ਅੰਦਰ ਪਰ ਜਿਨ੍ਹਾਂ ਦੀ ਸ਼ਕਤੀ ਘਟ ਜਾਂਦੀ ਹੈ| ਅਤੇ ਕਈ ਵਾਰ ਤਾਂ ਜਾਨਵਰ ਪੂਰੀ ਤਰ੍ਹਾਂ ਹੀ ਬੇਕਾਰ ਹੋ ਜਾਂਦਾ ਹੈ ਉਨ੍ਹਾਂ ਕਿਹਾ ਪਰ ਭਾਰਤ ਦੇ ਵਿੱਚ ਦੁੱਧ ਅਤੇ ਮਾਸ ਦਾ ਸੇਵਨ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਹੀ ਕੀਤਾ ਜਾਂਦਾ ਹੈ ਅਤੇ ਲੋਕ ਹੁਣ ਵੀ ਦੁੱਧ ਅਤੇ ਮਾਸ ਦਾ ਸੇਵਨ ਉਬਾਲ ਕੇ ਹੀ ਕਰੋ|


Story You May Like