The Summer News
×
Monday, 20 May 2024

Google ਨੇ ਕੀਤਾ ਵੱਡਾ ਐਲਾਨ! ਜਾਣੋ ਕਿਉਂ 31 ਮਈ ਤੋਂ ਇਨ੍ਹਾਂ Apps 'ਤੇ ਲਗਾਈ ਪਾਬੰਦੀ, ਪੜੋ ਪੂਰਾ ਵੇਰਵਾ

ਚੰਡੀਗੜ੍ਹ : ਅੱਜ ਦੇ ਵਕਤ ਹਰ ਕਿਸੇ ਹਰ ਕੋਈ ਸਮਾਰਟਫੋਨਾਂ ਦੀ ਵਰਤੋਂ ਕਰਦਾ ਹੈ। ਗੂਗਲ ਨੇ ਆਨਲਾਈਨ ਉਧਾਰ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਗੂਗਲ ਦੀ ਨਵੀਂ ਵਿੱਤੀ ਸੇਵਾ ਨੀਤੀ ਜਾਰੀ ਕਰ ਦਿੱਤੀ ਗਈ ਹੈ। ਇਹ ਨੀਤੀ 31 ਮਈ 2023 ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗੀ। ਮੀਡੀਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਅਜਿਹੀ ਸਥਿਤੀ 'ਚ, ਤੁਹਾਡੇ ਫੋਨ ਵਿੱਚ ਉਧਾਰ ਦੇਣ ਵਾਲੀਆਂ ਭਾਵ lending apps ਮਜੂਦ ਹਨ, ਜਿਸ ਵਿੱਚ ਤੁਹਾਡਾ ਨਿੱਜੀ ਡੇਟਾ ਸੁਰੱਖਿਅਤ ਹੈ, ਤਾਂ ਬਿਹਤਰ ਹੋਵੇਗਾ ਕਿ ਉਸ ਡੇਟਾ ਨੂੰ 31 ਮਈ ਤੋਂ ਪਹਿਲਾਂ ਡਿਲੀਟ ਕਰੋ ਜਾਂ ਡੇਟਾ ਨੂੰ ਸੁਰੱਖਿਅਤ ਕਰ ਲਓ। ਨਹੀਂ ਤਾਂ 31 ਮਈ ਤੋਂ ਬਾਅਦ ਤੁਹਾਡਾ ਨਿੱਜੀ ਡੇਟਾ ਮਿਟਾ ਦਿੱਤਾ ਜਾਵੇਗਾ।


ਜਾਣੋ ਕਿਉਂ ਲਗਾਈ ਪਾਬੰਦੀ :


ਮੀਡੀਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਆਨਲਾਈਨ ਲੋਨ ਦੇਣ ਵਾਲਿਆਂ ਐਪਾਂ 'ਤੇ ਧੋਖਾਧੜੀ ਦੇ ਦੋਸ਼ ਲੱਗ ਰਹੇ ਹਨ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਕਾਫੀ ਸਖਤ ਹੋ ਗਈ ਹੈ। ਇਸ ਦੇ ਨਾਲ ਹੀ ਕਰਜ਼ਾ ਦੇਣ ਵਾਲੀਆਂ ਐਪਾਂ 'ਤੇ ਕਰਜ਼ਦਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਲੱਗੇ ਹਨ। ਅਜਿਹੇ 'ਚ ਗੂਗਲ ਨੇ ਲੋਨ ਦੇਣ ਵਾਲੇ ਐਪਸ ਨੂੰ ਸੀਮਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਲੋਨ ਦੇਣ ਵਾਲੇ ਐਪਸ 'ਤੇ ਸੰਪਰਕ, ਫੋਟੋ ਜਾਣਕਾਰੀ ਵਰਗੇ ਉਪਭੋਗਤਾਵਾਂ ਦਾ ਸੰਵੇਦਨਸ਼ੀਲ ਡਾਟਾ ਚੋਰੀ ਕਰਨ ਦੇ ਵੀ ਦੋਸ਼ ਲੱਗੇ ਹਨ।


ਜਾਣੋ ਗੂਗਲ ਨੇ ਕਿਹੜਾ ਨਵਾਂ ਅਪਡੇਟ ਕੀਤਾ ਜਾਰੀ :


ਮੀਡੀਆ ਸੂਤਰਾਂ ਦਾ ਕਹਿਣਾ ਹੈ ਕਿ ਗੂਗਲ ਨੇ ਅਜਿਹੀਆਂ ਐਪਸ ਲਈ ਪਰਸਨਲ ਲੋਨ ਪਾਲਿਸੀ ਅਪਡੇਟ ਜਾਰੀ ਕੀਤੀ ਹੈ, ਜਿਸ ਨਾਲ playstore 'ਤੇ ਲੋਨ ਦੇਣ ਵਾਲੀ ਐਪ 'ਤੇ ਪਾਬੰਦੀ ਲੱਗ ਜਾਵੇਗੀ। ਇਸ ਨਵੀਂ ਅਪਡੇਟ ਤੋਂ ਬਾਅਦ, ਐਪਸ ਉਪਭੋਗਤਾਵਾਂ ਦੀ ਬਾਹਰੀ ਸਟੋਰੇਜ ਤੋਂ ਫੋਟੋਆਂ, ਵੀਡੀਓ, ਸੰਪਰਕ, ਸਥਾਨ ਅਤੇ ਕਾਲ ਲੌਗ ਤੱਕ ਪਹੁੰਚ ਨਹੀਂ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਐਪਸ ਦੇ ਕਰਜ਼ਦਾਰਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕਰਜ਼ੇ ਦੇ ਨਾਮ 'ਤੇ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਰਜ਼ਾ ਵਸੂਲੀ ਕਰਨ ਵਾਲੇ ਏਜੰਟ ਆਪਣੀਆਂ ਫੋਟੋਆਂ, ਸੰਪਰਕਾਂ ਦੀ ਗਲਤ ਵਰਤੋਂ ਕਰਦੇ ਹਨ।

Story You May Like