The Summer News
×
Tuesday, 21 May 2024

ਸਰਕਾਰੀ ਹਾਈ ਸਕੂਲ ਕੁਹਾੜਾ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਸਰਕਾਰੀ ਹਾਈ ਸਕੂਲ ਕੁਹਾੜਾ ਦੇ ਵਿਦਿਆਰਥੀਆਂ ਨੇ ਹਰ ਸਾਲ ਵਾਂਗ ਐਤਕੀਂ ਵੀ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦੇ ਚੰਗੇ ਨਤੀਜੇ ਦੇਣ ਦੀ ਰਵਾਇਤ ਨੂੰ ਮੁੜ ਦੁਹਰਾਇਆ ਹੈ। ਮੁੱਖ ਅਧਿਆਪਕ ਨੀਰਜ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ 94.3 ਫੀਸਦੀ, ਮਧੂ ਨੇ 94 ਫੀਸਦੀ, ਅਜੇ ਕੁਮਾਰ ਅਤੇ ਅਦਿਤਿਆ ਕੁਮਾਰ ਨੇ 93 ਫੀਸਦੀ ਅੰਕ ਲੈ ਕੇ ਸਕੂਲ ਚੋ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਹੋਰ ਅੱਠ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਕੂਲੀ ਬੱਚਿਆਂ ਦੀ ਇਸ ਪ੍ਰਾਪਤੀ ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਹੈ।


ਇਸ ਸਮੇਂ ਅਮਿਤਾ, ਗੁਰਪ੍ਰੀਤ ਸਿੰਘ,ਅਨੀਤਾ ਸ਼ਰਮਾ, ਮਿਨਾਕਸ਼ੀ ਗੋਇਲ, ਪ੍ਰਭਜੀਤ ਸਿੰਘ , ਰਾਹੁਲ ਕੁਮਾਰ, ਰਵਿੰਦਰ ਕੁਮਾਰ, ਹਰਵਿੰਦਰ ਸਿੰਘ, ਕੁਲਵੰਤ ਸਿੰਘ, ਵਿਸ਼ਾਲ ਪੁਰੀ, ਹਰਪ੍ਰੀਤ ਕੌਰ ਇੰਗਲਿਸ਼ ਮਿਸਟਰੈਸ, ਸੇਵਕ ਸੋਨੀ ਪੰਜਾਬੀ ਮਾਸਟਰ, ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ ਤਲਵਾੜ , ਮੋਨਿਕਾ ਧੀਮਾਨ, ਹਰਪ੍ਰੀਤ ਕੌਰ ਸਾਇੰਸ ਮਿਸਟਰੈਸ, ਸੁਰਜੀਤ ਕੌਰ , ਜਸ਼ਨਦੀਪ ਕੌਰ, ਕਰਨਦੀਪ ਸਿੰਘ ਜਲਾਜਣ, ਹਰਪ੍ਰੀਤ ਕੌਰ ਮੈਥ ਮਿਸਟਰੈਸ, ਸਾਰੇ ਸਟਾਫ ਮੈਂਬਰ ਆਦਿ ਹਾਜ਼ਰ ਸਨ। ਸਾਰੇ ਸਟਾਫ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਕਰਨ ਦੀ ਪ੍ਰੇਰਨਾ ਦਿੱਤੀ।

Story You May Like