The Summer News
×
Wednesday, 15 May 2024

ਲੁਧਿਆਣਾ ਯੁਵਾ ਮੋਰਚਾ ਨੇ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਵੰਡੇ ਕਿਤਾਬਾਂ, ਕਾਪੀਆਂ ‘ਤੇ ਪੈਨ

ਲੁਧਿਆਣਾ, 17 ਅਪ੍ਰੈਲ (ਵਿਪਨ ਬੱਸੀ) : ਲੁਧਿਆਣਾ ਯੁਵਾ ਮੋਰਚਾ ਭਾਜਪਾ ਦੇ ਜਿਲਾ ਸੈਕਟਰੀ ਰਾਜੇਸ਼ ਰਾਣਾ ਦੇ ਵਲੋਂ ਰਵੀ ਬਦਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਵਾਰਡ ਨੰਬਰ 87 ਦੇ ਚੰਦਨ ਦੇਵੀ ਸਰਕਾਰੀ ਹਾਈ ਸਕੂਲ 'ਚ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਿਲਾਂ, ਪੈਨ ਆਦਿ ਵੰਡੇ ਗਏ।


ਇਸ ਮੌਕੇ ਜਿਲਾ ਸੈਕਟਰੀ ਰਾਜੇਸ਼ ਰਾਣਾ ਨੇ ਕਿਹਾ ਕੇ ਜੇਕਰ ਬੱਚਿਆਂ ਨੂੰ ਵਰਦੀਆਂ ਜਾਂ ਫੀਸਾਂ ਦੀ ਲੋੜ ਹੋਵੇ ਤਾਂ ਉਹ ਓਵੀ ਮੁਹਈਆ ਕਰਵਾਉਣਗੇ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਸਬੰਧੀ ਕਿਤਾਬਾਂ ਜਾਂ ਹੋਰ ਚੀਜ਼ਾਂ ਮੁਹਈਆ ਕਰਵਾਉਣ 'ਚ ਅਸਮਰਥ ਰਹਿ ਜਾਂਦੇ ਹਨ ਤੇ ਜੇਕਰ ਇਸ ਸਮਾਜ ਭਲਾਈ ਕਾਰਜ 'ਚ ਲੋਕ ਆਪਣਾ ਯੋਗਦਾਨ ਪਾਉਣ ਤਾਂ ਇਸ ਨਾਲ ਉਹਨਾਂ ਮਾਪਿਆਂ ਦਾ ਵੀ ਬੋਝ ਕੁਝ ਹੱਦ ਤੱਕ ਘਟੇਗਾ ਨਾਲ ਹੀ ਉਹਨਾਂ ਛੋਟੇ ਬੱਚਿਆਂ ਦੀ ਜ਼ਿੰਦਗੀ ਵੀ ਬਦਲ ਬਦਲੇਗੀ ਤੇ ਉਹ ਆਪਣਾ ਭਵਿੱਖ ਬਿਹਤਰ ਬਣਾ ਸਕਣਗੇ।

Story You May Like