The Summer News
×
Thursday, 16 May 2024

ਐਮ.ਬੀ.ਏ. ਕਰਨਾ ਚਾਹੁੰਦਾ ਹੈ 90 ਫੀਸਦੀ ਅੰਕ ਲੈਣ ਵਾਲਾ ਬੀ.ਸੀ.ਐਮ. ਸਕੂਲ ਦੁੱਗਰੀ ਦਾ ਵਿਦਿਆਰਥੀ ਹਰਸ਼ਿਤ

ਲੁਧਿਆਣਾ,17 ਮਈ (ਸਰਬਜੀਤ ਲੁਧਿਆਣਵੀ) - ਸੀ.ਬੀ.ਐਸ.ਈ. ਦੇ 12ਵੀਂ ਜਮਾਤ ਦੀ ਕਾਮਰਸ ਸਟ੍ਰੀਮ. ਵਿਚ 90.6 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਬੀ.ਸੀ.ਐਮ ਸਕੂਲ ਦੁੱਗਰੀ ਦੇ ਵਿਦਿਆਰਥੀ ਹਰਸ਼ਿਤ ਕੌਸ਼ਲ ਪੁੱਤਰ ਸੰਦੀਪ ਕੌਸ਼ਲ/ਕਿਰਨ ਕੌਸ਼ਲ ਨਿਵਾਸੀ ਮਾਣਕਵਾਲ ਇਨਕਲੇਵ ਐਮ.ਬੀ.ਏ.ਕਰਕੇ ਪ੍ਰਬੰਧਨ ਖੇਤਰ ਵਿਚ ਨਾਮਣਾ ਖੱਟਣਾ ਚਾਹੁੰਦਾ ਹੈ। ਇਥੋਂ ਦੇ ਹੀ ਨਿਵਾਸੀ ਗਰੀਨਲੈਂਡ ਸੀ.ਸੈ. ਸਕੂਲ ਦੁੱਗਰੀ ਦੇ ਅੰਸ਼ੁਲ ਵਰਮਾ ਪੁੱਤਰ ਸਤੀਸ਼ ਵਰਮਾ/ਮਧੂ ਵਰਮਾ ਨੇ ਕਾਮਰਸ ਸਟਰੀਮ ਵਿਚ 70 ਫੀਸਦੀ ਅੰਕ ਹਾਸਿਲ ਕੀਤੇ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ਵਿਚ ਮਾਣਕਵਾਲ ਇਨਕਲੇਵ ਨਿਵਾਸੀ ਸੁਰਿੰਦਰਪਾਲ ਭਗਤ/ਸ਼ਵੇਤਾ ਭਗਤ ਦੀ ਹੋਣਹਾਰ ਬੇਟੀ ਪੀਹੂ ਨੇ ਵੀ ਪਲੱਸ-ਟੂ ਕਾਮਰਸ ਸਟ੍ਰੀਮ ਵਿਚੋਂ 92% ਅੰਕ ਹਾਸਿਲ ਕੀਤੇ ਸਨ।


ਗਰੀਨਲੈਂਡ ਸਕੂਲ sector-32 ਦੀ ਵਿਦਿਆਰਥਣ ਰਚਿਤਾ ਪੁੱਤਰੀ ਡਾ. ਅਮਿਤ ਜੇਤਲੀ/ਪੂਜਾ ਜੇਤਲੀ ਨੇ ਨਾਨ-ਮੈਡੀਕਲ ਸਟਰੀਮ ਵਿਚ 82 ਫੀਸਦੀ ਅੰਕ ਹਾਸਿਲ ਕੀਤੇ। ਜੀ.ਆਰ.ਡੀ. ਅਕੈਡਮੀ ਹੰਬੜਾਂ ਰੋਡ ਦੀ ਪਲੱਸ-2 ਮੈਡੀਕਲ ਸਟਰੀਮ ਦੀ ਵਿਦਿਆਰਥਣ ਹਰਸ਼ੀਲਾ ਸ਼ਰਮਾ ਪੁੱਤਰੀ ਡਾਕਟਰ ਸੰਨੀ ਸ਼ਰਮਾ/ਜਯੋਤੀ ਸ਼ਰਮਾ ਨੇ 90 ਫੀਸਦੀ ਅੰਕ ਲੈਕੇ ਬਾਜ਼ੀ ਮਾਰੀ।

Story You May Like