The Summer News
×
Tuesday, 21 May 2024

ਗੁਲਜ਼ਾਰ ਗਰੁੱਪ ਗਣਤੰਤਰ ਦਿਵਸ ਦੀ ਪਰੇਡ ਵਿਚ ਹਿੱਸਾ ਲੈਣ ਵਾਲੇ ਦੇ ਐਨ ਸੀ ਸੀ ਕੈਡਿਡਸ ਨੂੰ ਕੀਤਾ ਗਿਆ ਸਨਮਾਨਿਤ

ਲੁਧਿਆਣਾ, 16 ਫਰਵਰੀ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਤਿੰਨ ਐਨ ਸੀ ਸੀ ਕੈਡਿਟਸ ਨੂੰ ਉਨ੍ਹਾਂ ਦੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਗੁਲਜ਼ਾਰ ਗਰੁੱਪ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ 19ਵੀ ਪੰਜਾਬ ਐਨ ਸੀ ਸੀ ਬਟਾਲੀਅਨ ਵੱਲੋਂ ਗਣਤੰਤਰ ਦਿਵਸ ਦੀ ਪਰੇਡ ਵਿਚ ਹਿੱਸਾ ਲੈਣ ਵਾਲੇ ਇਨ੍ਹਾਂ ਕੈਡਟਿਸ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕੈਡਿਟਸ ਦੇ ਨਾਮ ਸੀਨੀਅਰ ਅੰਡਰ ਅਫ਼ਸਰ ਅਦਿੱਤਿਆ ਤਿਵਾੜੀ, ਸੀਨੀਅਰ ਅੰਡਰ ਅਫ਼ਸਰ ਮਾਇਆ ਬਿਡਲਾਨ ਅਤੇ ਅੰਡਰ ਅਫ਼ਸਰ ਰੌਸ਼ਨ ਗੁਪਤਾ ਹਨ। ਇਸ ਦੇ ਨਾਲ ਹੀ 19 ਪੰਜਾਬ ਐਨ ਸੀ ਸੀ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਪ੍ਰਵੀਨ ਧੀਮਾਨ, ਐਡਮਿਨਸਟ੍ਰੇਟਿਵ ਅਫ਼ਸਰ ਕਰਨਲ ਕੇ ਐੱਸ ਕੋਡਾਲ, ਐੱਸ ਐਮ ਜਸਵੀਰ ਸਿੰਘ, ਜੇ ਸੀ ੳ ਬਲਜੀਤ ਸਿੰਘ , ਹਰਜੀਤ ਸਿੰਗ ਅਤੇ ਮਨਦੀਪ ਸਿੰਘ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।


ਜ਼ਿਕਰਯੋਗ ਹੈ ਕਿ ਨਵੀ ਦਿੱਲੀ ਵਿਚ ਹੋਣ ਵਾਲੀ ਸੁੰਤਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਦੀ ਪਰੇਡ ਵਿਚ ਦੇਸ਼ ਭਰ ਤੋਂ 148 ਕੈਡਿਟਸ ਅਤੇ ਪ੍ਰਧਾਨ ਮੰਤਰੀ ਰੈਲੀ ਲਈ ਸਿਰਫ਼ ਪੰਜਾਹ ਕੈਡਿਡਸ  ਨੂੰ ਹੀ ਚੁਣੀਆਂ ਜਾਂਦਾ ਹੈ। ਜਦ ਕਿ ਹਰ ਸਾਲ ਲਗਭਗ ਅੱਠ ਲੱਖ ਦੇ ਕਰੀਬ ਐਨ ਸੀ ਸੀ ਕੈਡਿਟਸ ਇਸ ਉਪਰਾਲੇ ਲਈ ਮਿਹਨਤ ਕਰਦੇ ਹਨ।


ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਪ੍ਰਵੀਨ ਧੀਮਾਨ ਨੇ ਇਸ ਉਪਲਬਧੀ ਲਈ ਕੈਡਟਿਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਾਲ ਵੀ ਸਤੰਬਰ ਦੇ  ਪਹਿਲੇ ਮਹੀਨੇ ਤੋਂ ਸ਼ੁਰੂ ਹੋਏ ਗਣਤੰਤਰਤਾ ਦਿਵਸ ਦੇ ਇਨ੍ਹਾਂ ਕੈਂਪਸ ਵਿਚ ਪੰਜ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਤਿੰਨ ਕੈਡਿਟਸ ਚੁਣੇ ਗਏ ਜੋ ਕਿ ਗੁਲਜ਼ਾਰ ਗਰੁੱਪ ਦੇ ਵਿਦਿਆਰਥੀ ਹਨ। ਇਸ ਉਪਲਬਧੀ ਲਈ ਕਰਨਲ ਧੀਮਾਨ ਨੇ ਲੈਫ. ਕੇ ਜੇ ਐੱਸ ਗਿੱਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਅਗਾਹ ਤੋਂ ਵੀ ਬਿਹਤਰੀਨ ਨਤੀਜਿਆਂ ਦੀ ਉਮੀਦ ਕੀਤੀ।


ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ  19ਵੀ ਪੰਜਾਬ ਐਨ ਸੀ ਸੀ ਬਟਾਲੀਅਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਗਰੁੱਪ ਦੇ ਕੈਡਿਟਸ ਉਨ੍ਹਾਂ ਦੀ ਦੇਖਰੇਖ ਵਿਚ ਨਾ ਸਿਰਫ਼ ਬਿਹਤਰੀਨ ਨਤੀਜੇ ਦੇ ਰਹੇ ਹਨ। ਬਲਕਿ ਸੈਨਾ ਵਿਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਤੇ ਇਕ ਕੇਕ ਕਟਿੰਗ ਸੈਰਾਮਨੀ ਦਾ ਵੀ ਆਯੋਜਨ ਕੀਤਾ ਗਿਆ।

Story You May Like