The Summer News
×
Saturday, 18 May 2024

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਲੁਧਿਆਣਾ ਵੱਲੋਂ ਐਨ.ਜੀ.ਓ. ਦੇ ਸਹਿਯੋਗ ਨਾਲ 5 ਸਾਲਾ ਬੱਚੀ ਨੂੰ ਡਿਜੀਟਲ ਹੇਅਰਿੰਗ ਮਸ਼ੀਨ ਮੁਫ਼ਤ ਮੁਹੱਈਆ ਕਰਵਾਈ

ਲੁਧਿਆਣਾ  : ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਲੁਧਿਆਣਾ ਵੱਲੋਂ ਸਥਾਨਕ ਐਨ.ਜੀ.ਓ. ਦੇ ਸਹਿਯੋਗ ਨਾਲ 5 ਸਾਲਾ ਬੱਚੀ ਮਹਿਨੂਰ ਜੋ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ, ਨੂੰ ਕੰਨਾਂ ਦੀ ਡਿਜੀਟਲ ਹੇਅਰਿੰਗ ਮਸ਼ੀਨ ਮੁਫ਼ਤ ਮੁਹੱਈਆ ਕਰਵਾਈ ਗਈ। ਬਾਜ਼ਾਰ ਵਿੱਚ ਇਸ ਮਸ਼ੀਨ ਦੀ ਕੀਮਤ ਕਰੀਬ 48 ਹਜ਼ਾਰ ਰੁਪਏ ਹੈ।


ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਲੁਧਿਆਣਾ ਵਲੋਂ ਸਥਾਨਕ ਸਰਾਭਾ ਨਗਰ ਵਿਖੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪੜ੍ਹ ਰਹੇ ਬੱਚੇ ਨਾ ਤਾਂ ਸੁਣ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ ਹਨ। ਇਸੇ ਹੀ ਸਕੂਲ ਵਿੱਚ ਪੜ੍ਹ ਰਹੀ ਬੱਚੀ ਮਹਿਨੂਰ ਜੋ ਕਿ 5 ਸਾਲ ਦੀ ਹੈ, ਨੂੰ ਡਾ ਕੰਵਲਦੀਪ ਸਿੰਘ ਲਿਆਲ ਜੋ ਕਿ ਐਨ.ਜੀ.ਓ ਚਲਾ ਰਹੇ ਹਨ ਵਲੋ ਕੰਨ੍ਹਾਂ ਦੀ ਡਿਜੀਟਲ ਹੇਅਰਿੰਗ ਮਸ਼ੀਨ ਮੁਫ਼ਤ ਮੁਹੱਈਆ ਕਰਵਾਈ ਗਈ ਜਿਸਦੀ ਬਾਜ਼ਾਰ ਵਿੱਚ ਕੀਮਤ ਕਰੀਬ 48000/- ਰੁਪਏ ਹੈ।


ਉਨ੍ਹਾਂ ਡਾ ਕੰਵਲਦੀਪ ਸਿੰਘ ਲਿਆਲ ਦਾ ਧੰਨਵਾਦ ਕਰਦਿਆਂ ਸ਼ਲਾਘਾ ਵੀ ਕੀਤੀ ਜਿਨ੍ਹਾਂ ਦੀ ਪਹਿਲਕਦਮੀ ਸਦਕਾ ਬੱਚੀ ਮਹਿਨੂਰ ਨੂੰ ਸੁਣਨ ਵਿੱਚ ਬਹੁਤ ਮੱਦਦ ਮਿਲ ਰਹੀ ਹੈ।


Story You May Like