The Summer News
×
Monday, 20 May 2024

PAU ਨੇ ਮਾਰਚ-2022 ਵਿੱਚ ਲੱਗਣ ਵਾਲੇ ‘ਕਿਸਾਨ ਮੇਲਿਆਂ ਦੀਆਂ ਤਾਰੀਖ਼ਾਂ ਐਲਾਨੀਆਂ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨੇ ਇਸ ਸਾਲ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਮੇਲੇ ਕੋਵਿਡ ਤੋਂ ਸੁਰੱਖਿਆ ਦੇ ਮੱਦੇਨਜ਼ਰ ਆਨਲਾਈਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲਿਆਂ ਦੀ ਲੜੀ ਦਾ ਆਰੰਭ 14 ਮਾਰਚ ਨੂੰ ਬੱਲੋਵਾਲ ਸੌਂਖੜੀ ਅਤੇ ਨਾਗਕਲਾਂ ਜਹਾਂਗੀਰ (ਅੰਮ੍ਰਿਤਸਰ) ਦੇ ਕਿਸਾਨ ਮੇਲੇ ਨਾਲ ਹੋਵੇਗਾ। 16 ਮਾਰਚ ਨੂੰ ਰੌਣੀ (ਪਟਿਆਲਾ) ਦਾ ਕਿਸਾਨ ਮੇਲਾ ਹੋਵੇਗਾ ਅਤੇ 21 ਮਾਰਚ ਨੂੰ ਫਰੀਦਕੋਟ ਅਤੇ ਗੁਰਦਾਸਪੁਰ ਦੇ ਮੇਲੇ ਲਾਏ ਜਾਣਗੇ। ਪੀ. ਏ. ਯੂ. ਲੁਧਿਆਣਾ ਦਾ ਮੇਲਾ 24-25 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। 29 ਮਾਰਚ ਨੂੰ ਬਠਿੰਡਾ ਵਿਖੇ ਮਾਰਚ ਦਾ ਆਖ਼ਰੀ ਕਿਸਾਨ ਮੇਲਾ ਲਾਇਆ ਜਾਵੇਗਾ। ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦਾ ਮਕਸਦ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖ਼ਾਤਰ ਧਰਮ ਨਿਭਾਈਏ’ਰੱਖਿਆ ਗਿਆ ਹੈ।


Story You May Like