अशोक पराशर पप्पी ने श्री दरबार साहिब में नतमस्तक होकर सरबत के भले की अरदास की
ਸਾਈ ਲਾਡੀ ਸ਼ਾਹ ਜੀ ਦਾ ਮੇਲਾ 28 ਨੂੰ
(ਤਮੰਨਾ ਬੇਦੀ)
ਲੁਧਿਆਣਾ : ਸਾਈ ਲਾਡੀ ਸ਼ਾਹ ਜੀ ਪਰਿਵਾਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ । ਇਹ 7ਵਾ ਮੇਲਾ 28 ਜੁਲਾਈ ਨੂੰ ਸੁੰਦਰ ਨਗਰ ਵਿਖੇ ਸਥਿਤ ਕਿੰਗ ਪੈਲੇਸ ‘ਚ ਮੇਲਾ ਆਯੋਜਿਤ ਕਰਵਾਇਆ ਜਾਵੇਗਾ। ਮੇਲੇ ਵਿੱਚ ਗਗਨ ਚੋਪੜਾ, ਸੰਚਿਤ ਮਲਹੋਤਰਾ, ਸੁਨੀਲ ਚੋਪੜਾ, ਸੰਦੀਪ ਬਜਾਜ, ਵਿੱਕੀ ਮਲਹੋਤਰਾ, ਅੰਕੁਸ਼ ਮਲਹੋਤਰਾ, ਰਾਕੇਸ਼ ਆਦਿ ਵੱਲੋਂ ਸੰਸਥਾ ਵੱਲੋਂ ਕੁਮਾਰ ਸੰਜੀਵ, ਗੌਤਮ ਜਲੰਧਰੀ, ਸੂਫੀ ਗਾਇਕ ਨੂਰਾ ਸਿਸਟਰਜ਼, ਵਿੱਕੀ ਸੋਨੀਆ ਪਾਰਟੀ ਸਟੇਜ ਸੰਚਾਲਕ ਹੇਮੰਤ ਵਾਲੀਆ ਵੱਲੋਂ ਸਾਈਂ ਜੀ ਦਾ ਗੁਣਗਾਨ ਕੀਤਾ ਜਾਵੇਗਾ। ਸਾਂਈ ਜੀ ਦੇ ਮੇਲੇ ਵਿੱਚ ਲੰਗਰ ਅਟੁੱਟ ਚੱਲੇਗਾ|