The Summer News
×
Wednesday, 15 May 2024

ਰਾਏਕੋਟ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਸੂਬੇ ’ਚੋਂ ਆਈ ਤੀਜੇ ਸਥਾਨ ’ਤੇ

ਰਾਏਕੋਟ, 29 ਅਪ੍ਰੈਲ (ਦਲਵਿੰਦਰ ਸਿੰਘ ਰਛੀਨ) : ਰਾਏਕੋਟ ਦੇ ਪਿੰਡ ਬੱਸੀਆਂ ਦੇ ਸਰਪੰਚ ਜਗਦੇਵ ਸਿੰਘ ਦੀ ਪੁੱਤਰੀ ਸਿਮਰਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ ਵਿੱਚ 99.67 ਫੀਸਦੀ ਅੰਕ ਹਾਸਲ ਕਰਕੇ ਸੂਬੇ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਇਲਾਕੇ ਤੇ ਆਪਣੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਹੋਣਹਾਰ ਬੱਚੀ ਨੇ ਆਖਿਆ ਕਿ ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਸ ਨੇ ਆਖਿਆ ਕਿ ਇਨ੍ਹਾਂ ਨਤੀਜਿਆਂ ਦੀ ਪ੍ਰਾਪਤੀ ਵਿਚ ਜਿਥੇ ਸਕੂਲ ਸਟਾਫ ਤੇ ਪ੍ਰਬੰਧਕਾਂ ਸਮੇਤ ਮਾਪਿਆਂ ਦਾ ਵੱਡਮੁੱਲਾ ਯੋਗਦਾਨ ਹੈ, ਉਥੇ ਹੀ ਉਸਨੇ ਪੜ੍ਹਾਈ ਕਰਨ ਸਮੇਂ ਕਦੇ ਘੜੀ ਦੀਆਂ ਸੂਈਆਂ ਵੱਲ ਨਹੀਂ ਤੱਕਿਆ, ਸਗੋਂ ਹੋਰਨਾਂ ਬੱਚਿਆਂ ਦੇ ਉਲਟ ਉਸ ਪੜ੍ਹਾਈ ਸੌਖੀ ਲਗਦੀ ਹੈ। ਜਿਸ ਦੇ ਚਲਦੇ ਉਸ ਨੇ ਕਦੇ ਵੀ ਟਿਊਸ਼ਨਾਂ ਦਾ ਸਹਾਰਾ ਨਹੀਂ ਲਿਆ ਅਤੇ ਹਮੇਸ਼ਾਂ ਸਿਲਫ਼ ਸਟੱਡੀ ਦੇ ਮੰਤਰ ਨੂੰ ਅਪਣਾਇਆ ਹੈ।ਉਸ ਨੇ ਦ੍ਰਿੜ ਨਿਸ਼ਚੇ ਨਾਲ ਆਖਿਆ ਕਿ ਉਹ ਅਗਲੀਆਂ ਜਮਾਤਾਂ ਵਿਚ ਵੀ ਇਸੇ ਤਰ੍ਹਾਂ ਸਖਤ ਮੇਹਨਤ ਕਰਦੇ ਹੋਏ ਪੜ੍ਹਾਈ ਕਰਾਂਗੀ ਅਤੇ ਚੰਗੇ ਅੰਕਾਂ ਨਾਲ ਹਾਸਲ ਕਰਕੇ ਪੁਜ਼ੀਸ਼ਨ ’ਤੇ ਆਵੇਗੀ।


ਇਸ ਮੌਕੇ ਗੱਲਬਾਤ ਕਰਦਿਆਂ ਸਿਮਰਪ੍ਰੀਤ ਕੌਰ ਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਆਖਿਆ ਕਿ ਉਨ੍ਹਾਂ ਦੇ ਦੋ ਬੇਟੀਆਂ ਹੀ ਹਨ ਅਤੇ ਬੇਟੀ ਸਿਮਰਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿਚ ਹੀ ਸਿੱਖਿਆ ਬੋਰਡ ਦੀ ਮੈਰਿਟ ਵਿਚ ਆ ਕੇ ਉਨ੍ਹਾਂ ਦਾ ਸਿਰ ਫ਼ਖਰ ਨਾਲ ਉੱਚਾ ਚੁੱਕ ਦਿੱਤਾ, ਉਥੇ ਹੀ ਉਸ ਧਾਰਨਾ ਕਿ ਬੇਟੇ ਮਾਪਿਆਂ ਦਾ ਨਾਮ ਉੱਚਾ ਕਰਦੇ ਹਨ, ਉਸ ਨੂੰ ਵੀ ਬਦਲ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਕਾਫ਼ੀ ਮੇਹਨਤ ਕੀਤੀ ਹੈ, ਸਗੋਂ ਉਹ ਰਾਤ ਨੂੰ ਦੋ ਦੋ ਵਜੇ ਤੱਕ ਪੜ੍ਹਦੀ ਰਹੀ ਹੈ, ਬਲਕਿ ਉਸ ਨੇ ਸਖਤ ਮੇਹਨਤ ਤੇ ਲਗਨ ਨੂੰ ਹੀ ਆਪਣਾ ਮੂਲ-ਮੰਤਰ ਬਣਾ ਲਿਆ ਸੀ। ਇਸ ਮੌਕੇ ਸਿਮਰਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।


ਇਸ ਮੌਕੇ ਵਿਦਿਆਰਥਣ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਡਾਇਰੈਕਟਰ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ ਇਨ੍ਹਾਂ ਨਤੀਜਿਆਂ ’ਚ ਉਨ੍ਹਾਂ ਦੇ ਸਕੂਲ ਦੇ 7 ਬੱਚੇ ਬੋਰਡ ਦੀ ਮੈਰਿਟ ਵਿਚ ਆਏ ਹਨ, ਜਦਕਿ ਵਿਦਿਆਰਥਣਾਂ ਸਿਮਰਪ੍ਰੀਤ ਕੌਰ ਨੇ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

Story You May Like