The Summer News
×
Monday, 20 May 2024

ਖੇਤੀਬਾੜੀ ਵਿਭਾਗ ਵਲੋਂ ਨਰਮੇ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਕੀਤਾ ਜਾ ਰਿਹੈ ਪ੍ਰੇਰਿਤ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ : ਮਿਸ਼ਨ ਉੱਨਤ ਕਿਸਾਨ ਤਹਿਤ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਉਸ ਨੂੰ ਕਾਮਯਾਬ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗਿੱਦੜਬਾਹਾ ਦੀਆ ਕੋਸ਼ਿਸ਼ਾਂ ਜਾਰੀ ਹਨ।ਇਸੇ ਕੜੀ ਤਹਿਤ ਡਾ. ਰਾਜੇਸ ਕੁਮਾਰ ਰਹੇਜਾ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਮ ਕੇਨ ਕਮਿਸ਼ਨ ਪੰਜਾਬ ਚੰਡੀਗੜ੍ਹ  ਵੱਲੋ ਜਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।


ਉਹਨ੍ਹਾਂ ਵੱਲੋ ਪਿੰਡ ਥੇਹੜੀ ਬਲਾਕ ਗਿੱਦੜਬਾਹਾ ਦਾ ਦੌਰਾ ਕਰਕੇ ਨਰਮੇ ਦੀ ਬਿਜਾਈ ਕਰ ਚੁੱਕੇ ਦੋ ਕਿਸਾਨ ਹਰਦੀਪ ਸਿੰਘ ਅਤੇ ਮਿਲਖਾ ਸਿੰਘ ਦੇ ਖੇਤਾਂ ਵਿੱਚ ਮੌਕੇ ਤੇ ਗਏ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਮੌਕੇ ਤੇ ਮੌਜੂਦ ਕਿਸਾਨਾਂ ਦੇ ਨਾਲ ਨਾਲ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋ ਨਰਮਾ ਬੀਜਣ ਵਾਲੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਟੇਲਾਂ ਤੱਕ ਨਿਰਵਿਘਨ ਸਪਲਾਈ ਜਾਰੀ ਰਹੇਗੀ (ਖਾਸਤੌਰ ਤੇ ਬਿਜਾਈ ਸਮੇ) ਕਿਸਾਨਾਂ ਦੀ ਅਰਥਿਕ ਮਦਦ ਲਈ ਨਰਮੇ ਦੇ ਬੀਜ ਤੇ 33% ਸਬਸਿਡੀ ਵੀ ਦਿੱਤੀ ਜਾ ਰਾਹੀ ਹੈ ਅਤੇ ਕਿਸਾਨਾਂ ਤੱਕ ਸਮੇ-ਸਮੇ ਤੇ ਜਲਦੀ ਤੋ ਜਲਦੀ ਤਕਨੀਕੀ ਜਾਣਕਾਰੀ ਪਹੁਚਾਉਣ ਲਈ ਹਰ ਪਿੰਡ ਵਿੱਚ ਕਿਸਾਨ ਮਿੱਤਰ ਅਤੇ ਨਰਮਾ/ਕਪਾਹ ਸੁਪਰਵਾਈਜਰ ਤੈਨਾਤ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਦੀ ਹਰ ਪੱਧਰ ਤੇ ਤਕਨੀਕੀ ਮਦਦ ਕੀਤੀ ਜਾ ਸਕੇੇ। ਇਸ ਲਈ ਕਿਸਾਨਾਂ ਨੂੰ ਬੇਨਤੀ ਹੈ ਕਿ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋ ਰੋਕਣ ਲਈ ਅਤੇ ਫਸਲੀ ਵਿਭਿੰਨਤਾ ਸਕੀਮ ਨੂੰ ਲਾਗੂ ਕਰਦੇ ਹੋਏ ਝੋਨੇ ਦੇ ਫਸਲੀ ਚੱਕਰ ਤੋ ਬਾਹਰ ਆ ਕੇ ਨਰਮੇ ਦੀ ਫਸਲ ਹੇਠ ਰਕਬਾ ਵਧਾਇਆ ਜਾਵੇ ਤਾਂ ਕਿ ਜ਼ਮੀਨ ਵਿੱਚ ਵੱਖ ਵੱਖ ਪੱਧਰ ਤੇ ਮੌਜੂਦ ਖੁਰਾਕੀ ਤੱਤਾਂ ਦੀ ਸਹੀ ਵਰਤੋ ਹੋ ਸਕੇ। ਖਾਦਾਂ ਦੀ ਵਰਤੋ ਸੰਜਮ ਨਾਲ ਕੀਤੀ ਜਾਵੇ।


ਇਸ ਮੌਕੇ ਡਾ. ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫਸਰ ਗਿੱਦੜਬਾਹਾ ਵੱਲੋ ਵੀ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰ ਵੇਲੇ ਉਨ੍ਹਾਂ ਦੇ ਨਾਲ ਖੜਾ ਹੈ।ਇਸ ਵੇਲੇ ਨਰਮੇ ਦੇ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਨ-ਲਾਈਨ ਪੋਰਟਲ ਖੁੱਲਾ ਹੈ ਜਿਹੜੇ ਕਿਸਾਨ ਬੀਜ ਖਰੀਦ ਰਹੇ ਹਨ। ਉਨ੍ਹਾਂ ਨੂੰ ਅਪੀਲ ਕੀਤੀ  ਕਿ ਨਾਲ ਦੀ ਨਾਲ ਇਸ ਪੋਰਟਲ ਤੇ ਬੀਜ ਸਬਸਿਡੀ ਲਈ ਅਪਲਾਈ ਕਰਨ ਅਤੇ ਅਪਲਾਈ ਕਰਨ ਸਬੰਧੀ ਜਾਂ ਕਿਸੇ ਵੀ ਜਾਣਕਾਰੀ ਲਈ ਬਲਾਕ ਦਫਤਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾ ਦੇ ਨਾਲ ਡਾ. ਜਗਮੋਹਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਡਾ.ਨਰਿੰਦਰ ਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਲਵਪ੍ਰੀਤ ਸਿੰਘ ਅਤੇ ਗੁਰਦਿੱਤ ਸਿੰਘ ਵੀ ਮੌਜੂਦ ਸਨ।

Story You May Like