The Summer News
×
Friday, 03 May 2024

ਅੱਜ ਰਾਤ ਤੋਂ ਯੂਰਪ ਦੀਆਂ ਘੜੀਆਂ ਦਾ ਬਦਲੇਗਾ ਸਮਾਂ, ਭਾਰਤ ਤੇ ਇਟਲੀ ਦੇ ਸਮੇਂ ਵਿਚਕਾਰ ਹੋਵੇਗਾ ਸਾਢੇ 3 ਘੰਟੇ ਦਾ ਫਰਕ

ਮਿਲਾਨ (ਦਲਜੀਤ ਮੱਕੜ) - ਪੂਰੀ ਦੁਨੀਆਂ ਦੇ 70 ਦੇਸ਼ ਹਰ ਸਾਲ ਪਤਝੜ ਅਤੇ ਬਸੰਤ ਵਿੱਚ ਆਪਣੀਆਂ ਘੜੀਆਂ ਦਾ ਸਮਾਂ ਬਦਲਦੇ ਹਨ।2001 ਤੋਂ ਹਰ ਸਾਲ ਅਕਤੂਬਰ ਅਤੇ ਮਾਰਚ ਵਿਚ ਗਰਮੀਆਂ ਅਤੇ ਸਰਦੀਆਂ ਲਈ ਯੂਰਪ ਦੀਆਂ ਘੜੀਆਂ ਦਾ ਵੀ ਸਮਾਂ ਬਦਲਦਾ ਹੈ, ਇਸ ਘੜੀਆਂ ਦਾ ਸਮਾਂ ਬਦਲਣ ਤੋਂ ਭਾਵ ਸਰਦੀਆਂ ਲਈ ਅਕਤੂਬਰ ਵਿੱਚ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਜਦਕਿ ਗਰਮੀਆਂ ਲਈ ਮਾਰਚ ਵਿਚ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਆ ਜਾਂਦਾ ਹੈ।



ਇਹ ਸਮਾਂ ਅਕਤੂਬਰ ਅਤੇ ਮਾਰਚ ਦੇ ਅਖੀਰਲੇ ਐਤਵਾਰ ਸਵੇਰੇ ਬਦਲਦਾ ਹੈ, ਹਰ ਸਾਲ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਸਵੇਰੇ 2 ਵਜੇ ਯੂਰਪ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ। ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਸਵੇਰ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ । ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਐਤਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋਂ ਇਸ ਸਾਲ 30 ਮਾਰਚ ਰਾਤ ਅਤੇ 31 ਮਾਰਚ ਸਵੇਰ ਦੇ 2 ਵਜੇ ਹੋਣਗੇ ਤਾਂ ਉਸ ਨੂੰ ਸਵੇਰ ਦੇ 3 ਵਜੇ ਸਮਝਿਆ ਜਾਵੇਗਾ ਤੇ ਇਟਲੀ ਅਤੇ ਯੂਰਪ ਦੇ ਦੇਸ਼ਾਂ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜੀਆਂ ਤਾਂ ਕੰਪਿਊਟਰਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰਰਾਇਜ਼ਡ ਘੜੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ।



ਜੇਕਰ ਗੱਲ ਕਰੀਏ ਭਾਰਤ ਨਾਲ ਇਸਦੇ ਫ਼ਰਕ ਦੀ ਤਾਂ ਯੂਰਪ ਦੇ ਜਿਹੜੇ ਦੇਸ਼ਾਂ ਤੋਂ ਜਿੱਥੇ ਭਾਰਤ ਦਾ ਸਮਾਂ ਹੁਣ 4:30 ਦਾ ਫਰਕ ਹੈ, ਉਹ ਹੁਣ ਇਹ ਸਮਾਂ ਘਟ ਕੇ 3:30 ਘੰਟੇ ਰਹਿ ਜਾਵੇਗਾ।

Story You May Like