The Summer News
×
Saturday, 11 May 2024

ਦੇਸ਼ ਦੇ ਮਹਾਨ ਸਪੂਤ ਅਤੇ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ -ਬਲਾਚੌਰ,31 ਜੁਲਾਈ -(ਤੇਜ ਪ੍ਰਕਾਸ਼) : ਸਥਾਨਕ ਨਗਰ ਕੌਂਸਲ ਬਲਾਚੌਰ ‘ਚ ਪੈਂਦੇ ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਦੇਸ਼ ਦੇ ਮਹਾਨ ਸਪੂਤ ਅਤੇ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਉੱਪਰ ਕੰਬੋਜ ਵੈੱਲਫੇਅਰ ਕਲੱਬ ਤਹਿਸੀਲ  ਬਲਾਚੌਰ ਦੇ ਸਮੂਹ ਮੈਂਬਰਾਂ ਵੱਲੋਂ ਸ਼ਰਧਾਂਜਲੀ ਭੇਟ ਸਮਾਗਮ ਰੱਖਿਆ ਗਿਆ । ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਸ਼ਹੀਦ ਊਧਮ ਸਿੰਘ ਦੀ ਤਸਵੀਰ ਉਪਰ ਫੁੱਲਾ ਦੇ ਹਾਰ ਪਾਏ ਗਏ ।


ਇਸ ਸਮਾਗਮ ਵਿਚ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਤਹਿਸੀਲ ਬਲਾਚੌਰ ਦੇ ਕਨਵੀਨਰਾਂ ਰਾਣਾ ਕਰਨ ਸਿੰਘ , ਤਰਲੋਚਨ ਸਿੰਘ ਮਾਹਿਲਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ  । ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ  ਭਾਰਤ ਦੀ ਧਰਤੀ ਨੇ ਇਕ ਲੰਮਾ ਅਰਸਾ ਗੁਲਾਮੀ ਦਾ ਹੰਢਾਇਆ ਹੈ । ਜਿਸਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਨੇ ਆਪਣੇ ਪ੍ਰਾਣ ਨਿਛਾਵਰ ਕੀਤੇ ਹਨ। ਅਜ਼ਾਦੀ ਦੇ ਇਸ ਘੋਲ਼ ਵਿਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ ।


ਇਹਨਾ ਹੀ ਸਿਰਲੱਥ ਸੂਰਮਿਆਂ ਵਿਚੋਂ ਹੀ ਇਕ ਨਾਮ ਸ਼ਹੀਦ ਊਧਮ ਸਿੰਘ ਜੀ ਦਾ ਹੈ । ਅੱਜ 31 ਜੁਲਾਈ ਦੇ ਦਿਨ ਭਾਰਤ ਦੇਸ਼ ਦੇ ਇੱਕ ਮਹਾਂਨ ਵੀਰ ਸਪੂਤ ਤੇ ਕ੍ਰਾਂਤੀਕਾਰੀ ਰਾਮ ਮੁਹੰਮਦ ਸਿੰਘ ਅਜ਼ਾਦ ( ਊਧਮ ਸਿੰਘ ) ਜੀ ਦੀ ਸ਼ਹੀਦੀ ਦੇ ਵਜੋਂ ਦੇਸ਼ਵਾਸੀਆਂ ਵੱਲੋਂ ਓਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਜਦੋਂ ਕਦੀ ਜਲਿਆਂ ਵਾਲੇ ਖੂਨੀ ਸਾਕੇ ਦਾ ਜ਼ਿਕਰ ਹੁੰਦਾ ਹੈ ਤਾਂ ਸਹਿਜੇ ਹੀ ਊਧਮ ਸਿੰਘ ਦਾ ਨਾਮ ਯਾਦ ਆ ਜਾਂਦਾ ਹੈ ਜਿਸਨੇ 21 ਸਾਲਾਂ ਬਾਅਦ 1919 ਦੀ ਵਿਸਾਖੀ ਨੂੰ ਅਮਿ੍ਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਦਾ ਬਦਲਾ ਓਡਵਾਇਰ ਨੂੰ ਮਾਰ ਕੇ ਲਿਆ।ਊਧਮ ਸਿੰਘ ਦਾ ਸਾਰਾ ਜੀਵਨ ਕੁਰਬਾਨੀਆਂ ਤੇ ਸੰਘਰਸ਼ ਨਾਲ ਭਰਿਆ ਹੋਇਆ ਹੈ।ਇਹਨਾ ਦੀ ਜੀਵਨੀ ਨੂੰ ਪੜ੍ਹ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ ।  ਇਸ ਮੌਕੇ ਸੁਰਜੀਤ ਸਿੰਘ ਦੋਭਾਲੀ , ਗੁਰਚਰਨ ਸਿੰਘ ਦੋਭਾਲੀ , ਜੋਬਨ ਜੋਸਨ  , ਗੁਰਜਿੰਦਰ ਸਿੰਘ , ਕੁਲਵੀਰ ਸਿੰਘ , ਕੁਲਵਿੰਦਰ ਸਿੰਘ  , ਨਿਰਵੈਰ ਸਿੰਘ , ਭਜਨ ਸਿੰਘ ਅਤੇ ਸੁੱਖਾ ਸਿੰਘ ਸਮੇਤ ਹੋਰ ਵੀ ਬਹੁਤ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ  ।


 


Story You May Like