The Summer News
×
Friday, 21 June 2024

USA ’ਚ ਦੋ ਪੰਜਾਬੀ ਔਰਤਾ ਤੇ ਫਾਇਰਿੰਗ , ਇੱਕ ਦੀ ਮੌਤ , ਨਕੋਦਰ ਦਾ ਨੌਜਵਾਨ ਗ੍ਰਿਫਤਾਰ

ਜਲੰਧਰ: ਜਲੰਧਰਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਅਮਰੀਕਾ ਦੇ ਨਿਊਜਰਸੀ ਵੈਸਟ ਕਾਰਟਰੇਟ ਸੈਕਸ਼ਨ ’ਚ ਨੂਰਮਹਿਲ ਦੀਆਂ ਦੋ ਚਚੇਰੀਆਂ ਭੈਣਾਂ ਨੂੰ ਗੋਲੀ ਮਾਰ ਦਿੱਤੀ ਹੈ। ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਹਮਲਾਵਰ ਨੌਜਵਾਨ ਨਕੋਦਰ , ਜਲੰਧਰ ਦਾ ਰਹਿਣ ਵਾਲਾ ਸੀ । ਨੌਜਵਾਨ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ।ਗੋਲੀਬਾਰੀ ’ਚ ਮਰਨ ਵਾਲੀ ਔਰਤ ਦੀ ਪਛਾਣ 29 ਸਾਲਾ ਜਸਵੀਰ ਕੌਰ ਨੂਰਮਹਿਲ ਵਜੋਂ ਹੋਈ ਹੈ। ਜਦਕਿ ਦੂਸਰੀ ਔਰਤ ਜਸਵੀਰ ਕੌਰ ਦੀ ਭੈਣ 20 ਸਾਲਾਂ ਦੀ ਹੈ ਉਸ ਦੀ ਹਾਲਤ ਨਾਜ਼ੁਕ ਹੈ ਉਸ ਦਾ ਅਮਰੀਕਾ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।


ਨਿਊਜਰਸੀ ਪੁਲਿਸ ਨੇ ਔਰਤਾਂ ਨੂੰ ਗੋਲੀ ਮਾਰਨ ਦੇ 6 ਘੰਟੇ ਬਾਅਦ ਸਰਚ ਆਪਰੇਸ਼ਨ ਲਾ ਕੇ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ।ਜਸਵੀਰ ਕੌਰ ਸ਼ਾਦੀਸ਼ੁਦਾ ਸੀ ਉਸ ਦਾ ਪਤੀ ਟਰੱਕ ਚਲਾਉਦਾ ਸੀ ਘਟਨਾ ਦੌਰਾਨ ਉਸ ਦਾ ਪਤੀ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ।ਮੁਲਜ਼ਮ ਗੌਰਵ ਤੇ 20 ਸਾਲਾ ਲੜਕੀ ਜਲੰਧਰ ’ਚ ਇੱਕਠੇ ਆਈਲੈਟਸ ਕਰਦੇ ਸਨ ਦੋਵੇਂ ਇੱਕ ਦੂਸਰੇ ਨੂੰ ਜਾਣਦੇ ਸਨ।ਦੋਵੇਂ ਅਮਰੀਕਾ ’ਚ ਰਹਿੰਦੇ ਸਨ ਇਸ ਲਈ ਗੌਰਵ ਨੇ ਮੌਕਾ ਦੇਖ ਕੇ ਉਕਤ ਲੜਕੀ ਤੇ ਗੋਲੀਆਂ ਚਲਾ ਦਿੱਤੀਆਂ। ਗੌਰਵ ਦਾ ਇੱਕ ਛੋਟਾ ਭਰਾ ਨਕੋਦਰ ’ਚ ਰਹਿੰਦਾ ਹੈ ਉਸ ਦੇ ਪਿਤਾ ਇੱਕ ਅਰਬ ਦੇਸ਼ ’ਚ ਕੰਮ ਕਰਦੇ ਹਨ ਅਤੇ ਮਾਂ ਇੱਕ ਘਰੈਲੂ ਔਰਤ ਹੈ।
ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕੇ ਗੌਰਵ ਦੀ ਕੁਝ ਦਿਨ ਪਹਿਲਾ ਜਸਵੀਰ ਕੌਰ ਤੇ ਉਸ ਦੀ ਚਚੇਰੀ ਭੈਣ ਨਾਲ ਲੜਾਈ ਹੋਈ ਸੀ ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।ਘਟਨਾ ਦੀ ਵਿਡੀਓ ਵੀ ਸਾਹਮਣੇ ਆ ਰਹੀ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਵਾਰਦਾਤ ’ਚ ਵਰਤੇ ਗਏ ਹਥਿਆਰ ਵੀ ਜਪਤ ਕਰ ਲਏ ਹਨ।

Story You May Like