The Summer News
×
Friday, 21 June 2024

ਸ੍ਰੀ ਹਰਿਮੰਦਰ ਸਾਹਿਬ ‘ਚ ਹੋਇਆ ਨਵਾਂ ਕਾਨੂੰਨ ਲਾਗੂ, ਨਹੀਂ ਖਿੱਚ ਸਕੇਗਾ ਕੋਈ ਫੋਟੋਆਂ

ਸ੍ਰੀ ਹਰਿਮੰਦਰ ਸਾਹਿਬ : ਸ੍ਰੀ ਹਰਿਮੰਦਰ ਸਾਹਿਬ ਵਿੱਚ ਫੋਟੋਆਂ ਖਿੱਚਣ ਅਤੇ ਵੀਡੀਓਜ਼ ਬਣਾਉਣ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ (SGPC) ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਵੱਲੋਂ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਜਾਂ ਸੈਲਫੀ ਪੁਆਇੰਟ ਵਜੋਂ ਵਰਤਿਆ ਜਾਂਦਾ ਹੈ।


ਅੱਜ ਕੱਲ੍ਹ ਵਿੱਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਸੰਗਤਾਂ ਛੁੱਟੀਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਆਉਂਦੀਆਂ ਹਨ ਅਤੇ ਐਸਜੀਪੀਸੀ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸੰਗਤਾਂ ਨੂੰ ਫੋਟੋਆਂ ਨਾ ਖਿੱਚਣ ਲਈ ਜਾਗਰੂਕ ਕਰਨ ਦੀ ਸੇਵਾ ਕਰਦੇ ਹਨ ਪਰ ਫਿਰ ਵੀ ਲੋਕ ਨਹੀਂ ਸਮਝਦੇ ਇਸ ਲਈ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸ਼ਖਤੀ ਨਾਲ ਰੋਕਣ ਦਾ ਫੈਸਲਾ ਲਿਆ ਹੈ|

Story You May Like