The Summer News
×
Tuesday, 21 May 2024

ਹੜ੍ਹ ਦੀ ਲਪੇਟ 'ਚ ਆਏ ਮ੍ਰਿਤਕ ਦੇ ਵਾਰਸਾਂ ਨੂੰ ਸੌਂਪਿਆ ਗਿਆ ਚਾਰ ਲੱਖ ਰੁਪਏ ਦੀ ਰਾਹਤ ਰਾਸ਼ੀ ਦਾ ਚੈੱਕ

ਸਨੌਰ/ਪਟਿਆਲਾ, 22 ਜੁਲਾਈ: ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਅੱਜ ਪਿੰਡ ਖਤੋਲੀ ਦੇ ਵਸਨੀਕ ਸਵਰਗੀ ਮਨਜੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ ਚਾਰ ਲੱਖ ਰੁਪਏ ਦਾ ਚੈੱਕ ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਸੌਂਪਿਆ ਗਿਆ।


ਜ਼ਿਕਰਯੋਗ ਹੈ ਕਿ ਪਿੰਡ ਖਤੋਲੀ ਦਾ ਵਸਨੀਕ ਮਨਜੀਤ ਸਿੰਘ ਸੰਧੂ ਜੋ ਹੜ ਦੇ ਪਾਣੀ ਨੂੰ ਰੋਕਣ ਸਮੇਂ ਮਿੱਟੀ ਦੀ ਢਿੱਗ ਡਿੱਗਣ ਕਾਰਨ ਅਕਾਲ ਚਲਾਣਾ ਕਰ ਗਿਆ ਸੀ ਅੱਜ ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਵਜੋਂ ਚਾਰ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ।


ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਸਮੁੱਚੀ ਟੀਮ ਪੀੜਤਾਂ ਦੇ ਨਾਲ ਖੜ੍ਹੀ ਹੈ। ਪਠਾਣਮਾਜਰਾ ਨੇ ਕਿਹਾ ਕਿ ਕੁਦਰਤੀ ਆਫ਼ਤ ਮੌਕੇ ਮਨਜੀਤ ਸਿੰਘ ਸੰਧੂ ਵੱਲੋਂ ਲੋਕਾਂ ਦੀ ਹਿਫ਼ਾਜ਼ਤ ਕਰਦਿਆਂ ਬੰਨ੍ਹ ਲਗਾਉਂਦੇ ਸਮੇਂ ਉਨ੍ਹਾਂ ਦੀ ਹੋਈ ਮੌਤ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਸੰਭਵ ਮਦਦ ਹੋ ਸਕੇਗੀ ਉਹ ਵੀ ਕੀਤੀ ਜਾਵੇਗੀ।


ਇਸ ਮੌਕੇ ਸਿਮਰਨਜੀਤ ਕੌਰ ਪਠਾਣਮਾਜਰਾ, ਪ੍ਰਦੀਪ ਢਿੱਲੋਂ ਪਠਾਣਮਾਜਰਾ, ਅਮਨ ਪਠਾਣਮਾਜਰਾ, ਹਰਦੇਵ ਸਿੰਘ, ਸਾਹਿਬ ਸਿੰਘ, ਸਵਿੰਦਰ ਕੌਰ ਧੰਜੂ, ਗੁਰਪ੍ਰੀਤ ਗੁਰੀ, ਨਰਿੰਦਰ, ਸਿਮਰਨ ਸੋਹਲ, ਪੰਜਾਬ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਕਰਮ ਸਿੰਘ, ਗੁਰਭੇਜ ਸਿੰਘ, ਦਲਜੀਤ ਦਾਨੀਪੁਰ, ਜੰਗ ਸਿੰਘ, ਮਨਪ੍ਰੀਤ ਸਿੰਘ, ਜਸਬੀਰ ਸਿੰਘ, ਜਸਵੰਤ ਸਿੰਘ, ਆਦਿ ਮੌਜੂਦ ਸਨ।

Story You May Like