The Summer News
×
Friday, 21 June 2024

ਡਾ. ਔਲਖ ਦੀ ਤਾੜਨਾ ਤੋ ਬਾਅਦ ਕਰਮਚਾਰੀਆਂ ਨੂੰ ਮਿਲਣ ਲੱਗੀ ਪੂਰੀ ਤਨਖਾਹ

ਲੁਧਿਆਣਾ 14 ਜੂਨ : ਦੀਪਕ ਕਤਿਆਲ ਡਾ.ਜਸਬੀਰ ਸਿੰਘ ਔਲਖ ਵੱਲੋ ਬਤੌਰ ਸਿਵਲ ਸਰਜਨ ਅਹੁਦਾ ਸੰਭਾਲਣ ਤੋ ਬਆਦ ਸਿਹਤ ਵਿਭਾਗ ਵਿਚ ਵੱਡੀ ਪੱਧਰ ਤੇ ਸੁਧਾਰ ਹੁੰਦੇ ਨਜ਼ਰ ਆ ਰਹੇ ਹਨ।ਆਮ ਲੋਕਾਂ ਨੂੰ ਸਿਹਤ ਸਹੂਲਤਾਂ ਸਬੰਧੀ ਸਰਕਾਰ ਵੱਲੋ ਬਣਾਏ ਗਏ ਆਯੂਸਮਾਨ ਕਾਰਡ ਰਾਹੀ ਵੱਡੀ ਪੱਧਰ ਤੇ ਲਾਭ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਲੋੜਵੰਦ ਮਰੀਜਾਂ ਦੇ ਗੋਡੇ ਅਤੇ ਚੂਲੇ ਬਦਲਣ ਦੇ ਕੈਪ ਲਗਾਏ ਗਏ,ਜਿਸ ਵਿਚ ਵੱਡੀ ਪੱਧਰ ਤੇ ਮਰੀਜਾਂ ਨੇ ਲਾਭ ਲਿਆ।ਹਸਪਤਾਲਾਂ ਵਿਚ ਰੈਫਰਲ ਦਰ ਨੂੰ ਘਟਾਇਆ ਗਿਆ।ਲੰਮੇ ਸਮੇ ਤੋ ਪਈਆਂ ਪੈਡਿੰਗ ਇੰਨਕੁਆਰੀਆਂ ਦਾ ਨਿਪਟਾਰਾ ਕੀਤਾ ਗਿਆ।ਹਸਪਤਾਲਾਂ ਵਿਚ ਆਉਣ ਵਾਲੇ ਲਾਭਪਾਤੀਆਂ ਨੂੰ ਪਹਿਲ ਦੇ ਅਧਾਰ ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਲੱਗੀਆਂ।ਡਾ ਔਲਖ ਨੇ ਮੁਲਾਜਮਾਂ, ਕਰਮਚਾਰੀਆਂ ਅਤੇ ਹਸਪਤਾਲਾਂ ਵਿਚ ਆਮ ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਵੱਲ ਖਾਸ ਧਿਆਨ ਦਿੱਤਾ।ਇਸ ਤਹਿਤ ਸਿਵਲ ਸਰਜਨ ਡਾ. ਔਲਖ ਵੱਲੋ. ਸਬ ਡਵੀਜ਼ਨਲ ਹਸਪਤਾਲ ਖੰਨਾ ਵਿੱਚ ਚੈਕਿੰਗ ਕੀਤੀ ਜਿੱਥੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੇ ਲੰਮੇ ਸਮੇ ਤੋ ਠੇਕੇ ਤੇ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਵੱਲੋ ਉਨਾਂ ਦੀ ਬਣਦੀ ਪੂਰੀ ਤਨਖਾਹ ਨਹੀ ਦਿੱਤੀ ਜਾ ਰਹੀ ਤਾਂ ਉਨਾਂ ਸਬੰਧਤ ਠੇਕੇਦਾਰ ਨੂੰ ਸਖਤ ਤਾੜਨਾ ਕਰਦੇ ਕਿਹਾ ਕਿ ਕਰਮਚਾਰੀਆਂ ਨੂੰ ਉਨਾਂ ਦੀ ਡੀ ਸੀ ਰੇਟ ਤੇ ਬਣਦੀ ਪੂਰੀ ਤਨਖਾਹ ਦਿੱਤੀ ਜਾਵੇ।ਵਰਨਯੋਗ ਹੈ ਕਿ ਠੇਕੇਦਾਰ ਵੱਲੋ ਪਹਿਲਾ ਕਰਮਚਾਰੀਆਂ ਨੂੰ ਸਿਰਫ 6500 ਰੁਪਏ ਹੀ ਤਨਖਾਹ ਦਿੱਤੀ ਜਾਂਦੀ ਸੀ।ਡਾ. ਔਲਖ ਦੀ ਤਾੜਨਾ ਤੋ ਬਾਅਦ ਸਫਾਈ ਕਰਮਚਾਰੀਆਂ ਨੂੰ ਉਨਾਂ ਦੀ ਡੀ ਸੀ ਰੇਟ ਤੇ ਬਣਦੀ ਪੂਰੀ 9500 ਰੁਪਏ ਤਨਖਾਹ ਮਿਲਣ ਲੱਗੀ।ਸਫਾਈ ਕਰਮਚਾਰੀਆਂ ਨੂੰ ਆਪਣੀ ਬਣਦੀ ਪੂਰੀ ਤਨਖਾਹ ਮਿਲਣ ਤੋ ਬਾਅਦ ਉਨਾਂ ਵੱਲੋ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੂੰ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ।

Story You May Like