The Summer News
×
Tuesday, 14 May 2024

ਬੈੰਕ ਮਾਰਚ ਮਹੀਨੇ ਰਹਿਣਗੇ 12 ਦਿਨਾਂ ਲਈ ਬੰਦ, RBI ਨੇ ਜਾਰੀ ਕੀਤੀ ਸੂਚੀ

ਚੰਡੀਗੜ : ਬੈਂਕ ਅਗਲੇ ਮਹੀਨੇ 12 ਦਿਨਾਂ ਲਈ ਬੰਦ ਰਹਿਣਗੇ। ਦਰਅਸਲ, ਮਾਰਚ 2023 ਵਿੱਚ ਹੋਲੀ ਸਮੇਤ ਕਈ ਤਿਉਹਾਰ ਮਨਾਏ ਜਾ ਰਹੇ ਹਨ, ਜਿਸਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਨੇ ਮਾਰਚ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।


ਮਾਰਚ ਦਾ ਮਹੀਨਾ ਬੈਂਕਿੰਗ ਲਈ ਖਾਸ ਹੈ। ਕਿਉਂਕਿ ਮਾਰਚ ਦਾ ਮਹੀਨਾ ਹੀ ਵਿੱਤੀ ਸਾਲ ਦਾ ਆਖ਼ਰੀ ਮਹੀਨਾ ਹੋਣ ਕਾਰਨ ਕੰਮ ਜ਼ਿਆਦਾ ਹੁੰਦਾ ਹੈ। ਹਾਲਾਂਕਿ, ਲਗਭਗ ਹਰ ਸਾਲ ਹੋਲੀ ਦਾ ਤਿਉਹਾਰ ਵੀ ਇਸ ਮਹੀਨੇ ਆਉਂਦਾ ਹੈ, ਜਿਸ ਕਾਰਨ ਬੈਂਕਿੰਗ ਖੇਤਰ 'ਤੇ ਮਾਰਚ ਮਹੀਨੇ ਦੀਆਂ ਛੁੱਟੀਆਂ ਦਾ ਦਬਾਅ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਉਸ ਨੂੰ ਤੁਰੰਤ ਨਿਪਟਾਓ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਗਲੇ ਮਹੀਨੇ ਬੈਂਕ 12 ਦਿਨ ਬੰਦ ਰਹਿਣਗੇ। ਦਰਅਸਲ, ਮਾਰਚ 2023 ਵਿੱਚ ਹੋਲੀ ਸਮੇਤ ਕਈ ਤਿਉਹਾਰ ਮਨਾਏ ਜਾ ਰਹੇ ਹਨ। ਜਿਸ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਨੇ ਮਾਰਚ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਾਰਚ ਵਿੱਚ ਹਫ਼ਤਾਵਾਰੀ ਛੁੱਟੀ ਸਮੇਤ ਕੁੱਲ 12 ਦਿਨਾਂ ਲਈ ਬੈਂਕ ਬੰਦ ਰਹਿਣਗੇ। ਆਰਬੀਆਈ ਦੀ ਵੈੱਬਸਾਈਟ 'ਤੇ ਅਗਲੇ ਮਹੀਨੇ ਆਉਣ ਵਾਲੀਆਂ ਸਾਰੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।

Story You May Like