The Summer News
×
Sunday, 16 June 2024

ਪ੍ਰਚਾਰ ਸਮੱਗਰੀ ਪਾੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬੋਬੀ ਗਰਚਾ ਨੇ ਦਿੱਤੀ ਚੇਤਾਵਨੀ

ਲੁਧਿਆਣਾ 22 ਮਈ (ਦਲਜੀਤ ਵਿੱਕੀ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਪ੍ਰਚਾਰ ਦਫਤਰ ਵਿਖੇ ਪਾਰਟੀ ਵਿਰੋਧੀ ਅਨਸਰਾਂ ਦੇ ਵੱਲੋਂ ਪਾੜੇ ਗਏ ਬੈਨਰਾਂ ਅਤੇ ਪ੍ਰਚਾਰ ਰੂਪੀ ਬੈਲੂਨ ਨੂੰ ਪੈਂਚਰ ਕੀਤੇ ਜਾਣ ਤੇ ਰੋਸ ਸਵਰੂਪ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਪੋਕਸ ਪਰਸਨ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਇਹ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਲੋਕਾਂ ਦੇ ਮਿਲ ਰਹੇ ਪਿਆਰ ਅਤੇ ਸਮਰਥਨ ਨੂੰ ਦੇਖਦਿਆਂ ਬੁਖਲਾਹਟ ਦੇ ਵਿੱਚ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪ੍ਰਚਾਰ ਸਮਗਰੀ ਨੂੰ ਪਾੜਨ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲੋਕਾਂ ਦੇ ਦਿਲਾਂ ਲੋਕਾਂ ਚ ਅਤੇ ਨੌਜਵਾਨਾਂ ਦੀ ਸੋਚ ਦੇ ਵਿੱਚ ਹੈ। ਬੋਬੀ ਗਰਚਾ ਨੇ ਕਿਹਾ ਕਿ ਇਹਨਾਂ ਵਿਰੋਧੀ ਪਾਰਟੀਆਂ ਵਾਲਿਆਂ ਕੋਲ ਲੋਕਾਂ ਦੇ ਵਿੱਚ ਜਾਣ ਲਈ ਨਾ ਕੋਈ ਮੁੱਦਾ ਹੈ ਅਤੇ ਨਾ ਹੀ ਇਹਨਾਂ ਦੀ ਕੋਈ ਕਾਰੁਜਗਾਰੀ ਰਹੀ ਹੈ।ਜਿਸਦੇ ਚਲਦਿਆਂ ਇਹ ਲੋਕ ਬੁਖਲਾਹਟ ਦੇ ਵਿੱਚ ਆ ਕੇ ਕੋਝੀਆਂ ਹਰਕਤਾਂ ਦੇ ਉੱਪਰ ਉਤਰੇ ਹੋਏ ਹਨ। ਪ੍ਰੰਤੂ ਐਸੀਆਂ ਹਰਕਤਾਂ ਦੇ ਨਾਲ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਵਿੱਚ ਕੋਈ ਕਮੀ ਆਵੇਗੀ ਅਤੇ ਨਾ ਹੀ ਲੋਕਾਂ ਦੇ ਪਿਆਰ ਵਿੱਚ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਲੋਕਾਂ ਦੇ ਦਿਲਾਂ ਤੋਂ ਉੱਠ ਰਹੀ ਹੈ ਤੇ ਪੂਰੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਆਪ ਬੁਲੰਦ ਕਰ ਰਹੇ ਹਨ। ਉਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਰੂਪੀ ਸਜਾਈ ਹੋਈ ਫੁਲਵਾੜੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਯਤਨਾ ਸਦਕਾ ਜੋ ਸੰਜੀਵਨੀ ਮਿਲੀ ਹੈ ਉਹ ਫੁਲਵਾੜੀ ਇੱਕ ਸੁੰਦਰ ਬਾਗ ਦਾ ਰੂਪ ਧਾਰਨ ਕਰ ਰਹੀ ਹੈ ਜੋ ਕਿ ਜਲਦ ਹੀ ਆਪਣੀਆਂ ਚਮਕਾ ਅਤੇ ਖੁਸ਼ਬੂ ਬਖੇਰੇਗੀ। ਬੋਬੀ ਗਰਚਾ ਨੇ ਐਸੇ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਘਟੀਆ ਰਾਜਨੀਤੀ ਕਰਨ ਦੀ ਬਜਾਏ ਵਿਕਾਸ ਅਤੇ ਮੁੱਦਿਆਂ ਦੀ ਰਾਜਨੀਤੀ ਕਰੋ।

Story You May Like