ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਵਿਖੇ ਕੀਤੀਆਂ ਤੂਫਾਨੀ ਮੀਟਿੰਗਾਂ, ਲੋਕਾਂ ਨੇ ਜਿੱਤ ਦਾ ਦਵਾਇਆ ਭਰੋਸਾ
ਤੰਬਾ+ਕੂ ਦੀ ਵਰਤੋ ਕਰਨ ਨਾਲ ਹੁੰਦਾ ਮੂੰਹ ਅਤੇ ਭੋਜਨ ਨਲੀ ਦਾ ਕੈਸ+ਰ : ਡਾ. ਹਿੰਤਿਦਰ ਕੌਰ
-ਸਾਨੂੰ ਭੋਜਨ ਚਾਹੀਦਾ, ਤੰਬਾ+ਕੂ ਨਹੀ ਥੀਮ ਹੇਠ ਮਨਾਇਆ ਤੰਬਾ+ਕੂ ਦਿਵਸ
ਲੁਧਿਆਣਾ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜਿਲੇ ਭਰ ਦੇ ਸਿਹਤ ਕੇਦਰਾਂ ਤੇ ਵਿਸ਼ਵ ਤੰਬਾ+ਕੂ ਰਹਿਤ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਦੱਸਿਆ ਕਿ ਵਿਸਵ ਤੰਬਾ+ਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਜਿਲ੍ਹੇ ਭਰ ਆਮ ਲੋਕਾਂ ਨੂੰ ਤੰਬਾ+ਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਦਾ ਹੈ। ਉਨਾਂ ਇਹ ਵੀ ਦੱਸਿਆ ਕਿ 16 ਮਈ ਤੋ ਲੈ ਕੇ 31 ਮਈ ਤੱਕ ਵੱਖ ਵੱਖ ਸਿਹਤ ਕੇਦਰਾਂ ਅਤੇ ਜਨਤਕ ਥਾਂਵਾਂ ਸਕੂਲਾਂ ਅਤੇ ਕਾਲਜਾਂ ਵਿਚ ਜਾਕੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਤੰਬਾ+ਕੂ ਕੰਟਰੋਲ ਐਕਟ ਦੀ ਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਸਾਲ ਸਾਨੂੰ ਭੋਜਨ ਚਾਹੀਦਾ, ਤੰਬਾ+ਕੂ ਨਹੀ ਥੀਮ ਹੇਠ ਵਿਸਵ ਤੰਬਾ+ਕੂ ਰਹਿਤ ਦਿਵਸ ਮਨਾਇਆ ਗਿਆ।
ਡਾ. ਹਿੰਤਿਦਰ ਕੌਰ ਨੇ ਦੱਸਿਆ ਕਿ ਤੰਬਾ+ਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਸ+ਰ, ਜਬਾੜੇ ਦਾ ਕੈਸ+ਰ, ਗਲੇ ਦਾ ਕੈਸ+ਰ, ਭੋਜਨ ਨਲੀ ਦਾ ਕੈਸ+ਰ, ਫੇਫੜਿਆਂ ਦਾ ਕੈਸ+ਰ ਅਤੇ ਸਾਹ ਦੇ ਰੋਗ ਹੋਣ ਦਾ ਖਤਰਾ ਵੀ ਹੁੰਦਾ ਹੈ।ਇਸ ਲਈ ਆਮ ਲੋਕਾਂ ਨੂੰ ਤੰਬਾ+ਕੂ ਦੀ ਵਰਤੋ ਕਰਨ ਤੋ ਗੁਰੇਜ਼ ਕਰਨਾ ਚਾਹੀਦਾ ਹੈ।ਡਾ ਕੌਰ ਨੇ ਦੱਸਿਆ ਕਿ ਤੰਬਾ+ਕੂ ਕੰਟਰੋਲ ਐਕਟ 2003 ਦੀ ਧਾਰਾ 4 ਅਨੁਸਾਰ ਜਨਤਕ ਥਾਂਵਾਂ ਜਿਵੇ ਬੱਸ ਅੱਡਾ, ਰੇਲਵੇ ਸਟੇਸ਼ਨ, ਹਵਾਈ ਅੱਡਾ, ਸਕੂਲਾਂ, ਕਾਲਜਾਂ ਸਰਕਾਰੀ, ਪ੍ਰਾਈਵੇਟ ਦਫਤਰਾਂ, ਹੋਟਲਾਂ ਅਤੇ ਧਾਰਮਿਕ ਥਾਂਵਾਂ ਆਦਿ ਵਿਚ ਤੰਬਾ+ਕੂ ਦੀ ਵਰਤੋ ਕਰਨਾ ਮਨਾਹੀ ਹੈ।ਐਕਟ ਦੀ ਧਾਰਾ 6 ਅਨੁਸਾਰ ਸਕੂਲਾਂ, ਕਾਲਜਾਂ ਅਤੇ ਧਾਰਮਿਕ ਥਾਂਵਾਂ ਤੋ 100 ਗਜ਼ ਦੀ ਘੇਰੇ ਅੰਦਰ ਤੰਬਾ+ਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋ ਕਰਨ ਦੀ ਵੀ ਮਨਾਹੀ ਹੈ ਅਤੇ 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਤੰਬਾ+ਕੂ ਵੇਚਣਾ ਜੁਲਮ ਹੈ।
ਉਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਵਿਸ਼ਵ ਤੰਬਾ+ਕੂ ਰਹਿਤ ਦਿਵਸ ਸਿਵਲ ਹਸਪਤਾਲ ਲੁਧਿਆਣਾ ਵਿਚ ਜਿਲ੍ਹਾ ਨੋਡਲ ਅਫਸਰ ਡਾ ਮਨੂ ਵਿਜ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਐਸ ਐਮ ਓ ਡਾ ਅਮਰਜੀਤ ਕੌਰ ਵਲੋ ਸੁੰਹ ਚਕਾਈ ਗਈ।ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ ਹਾਜ਼ਰ ਸੀ।