The Summer News
×
Friday, 10 May 2024

ਕੋਰੋਨਾ ਨੇ ਫੜੀ ਫਿਰ ਤੋਂ ਰਫਤਾਰ, 5880 ਮਾਮਲੇ ਆਏ ਸਾਹਮਣੇ, ਸਿਵਲ ਹਸਪਤਾਲ 'ਚ ਕੀਤੀ ਗਈ ਮੋਕ ਡਰਿੱਲ

ਲੁਧਿਆਣਾ, 10 ਅਪ੍ਰੈਲ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਜੇਕਰ ਕੱਲ੍ਹ ਦੇ ਕੇਸਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਰਤ 'ਚ ਕੁੱਲ 5880 ਮਾਮਲੇ ਸ੍ਹਾਮਣੇ ਆ ਚੁਕੇ ਹਨ। ਸਿਹਤ ਵਿਭਾਗ ਵਲੋਂ ਇਸ 'ਤੇ ਪੂਰੀ ਨਜਰ ਰੱਖਦੇ ਹੋਏ ਇਸ ਨੂੰ ਇਥੇ ਹੀ ਰੋਕਣ ਦੀ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸਦੇ ਚਲਦੇ ਵੱਖ-ਵੱਖ ਸੂਬਿਆਂ ਦੇ ਸਿਵਲ ਹਸਪਤਾਲ 'ਚ ਕੀਤੇ ਗਏ ਪ੍ਰਬੰਧਾਂ ਦੀ ਮੋਕ drill  ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਟੀਮ ਵਲੋਂ ਦੋਰਾ ਕਰ ਮੋਕ ਡਰਿੱਲ ਕੀਤੀ ਗਈ। ਇਸ ਮੌਕੇ ਡਾਕਟਰਾਂ ਦੀ ਟੀਮ ਦੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕੋਰੋਨਾ ਨਾਲ ਲੜਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹਾਂ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕੇ ਉਹ ਕੋਰੋਨਾ ਵੇਲੇ ਅਪਣਾਏ ਜਾਣ ਵਾਲੇ ਸਾਰੇ ਨਿਯਮਾਂ ਦੀ ਮੁੜ ਤੋਂ ਪਾਲਣਾ ਕਰਨ।

Story You May Like