The Summer News
×
Monday, 20 May 2024

ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ, ਹੁਣ ਘਰ-ਘਰ ਜਾ ਕੇ ਮਿਲੇਗੀ ਇਹ ਸਹੂਲਤ : ਪੜ੍ਹੋ ਖ਼ਬਰ

ਲੁਧਿਆਣਾ: ਮਹਾਂਨਗਰ ਦੇ ਲੋਕਾਂ ਨੂੰ ਹੁਣ ਘਰ ਬੈਠੇ ਹੀ ਮਿਲੇਗੀ ਮੈਡੀਕਲ ਜਾਂਚ ਦੀ ਸਹੂਲਤ। ਇਸ ਦੇ ਲਈ ਸਰਕਾਰ ਵੱਲੋਂ ‘ਕਲੀਨਿਕ ਆਨ ਵ੍ਹੀਲਜ਼’ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪੱਖੋਵਾਲ ਰੋਡ ਫਲਾਈਓਵਰ ਦੇ ਉਦਘਾਟਨ ਮੌਕੇ ਪਹਿਲੀ ਬੱਸ ਨੂੰ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ ਅਤੇ ਹਰਦੀਪ ਮੁੰਡੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਧਾਇਕਾਂ ਅਨੁਸਾਰ ਇਸ ਬੱਸ ਵਿੱਚ ਡਾਕਟਰ ਮੌਜੂਦ ਰਹਿਣਗੇ ਅਤੇ ਚੈੱਕਅਪ ਟੈਸਟ ਤੋਂ ਬਾਅਦ ਦਵਾਈਆਂ ਦਿੱਤੀਆਂ ਜਾਣਗੀਆਂ। 'ਕਲੀਨਿਕ ਆਨ ਵ੍ਹੀਲਜ਼' ਦਾ ਸ਼ੁਰੂਆਤੀ ਪੜਾਅ 'ਚ ਟ੍ਰਾਇਲ ਕੀਤਾ ਜਾਵੇਗਾ ਅਤੇ ਲੋਕਾਂ ਦੀ ਮੰਗ ਮੁਤਾਬਕ ਇਸ ਦਾ ਵਿਸਥਾਰ ਕੀਤਾ ਜਾਵੇਗਾ। ਸਿਟੀ ਬੱਸ ਨੂੰ ‘ਕਲੀਨਿਕ ਆਨ ਵ੍ਹੀਲਜ਼’ ਬਣਾਉਣ ਲਈ ਸੋਧਿਆ ਗਿਆ ਹੈ, ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵਿਧਾਇਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

Story You May Like