The Summer News
×
Monday, 13 May 2024

ਆਬਾਦੀ ਦੇ ਮਾਮਲੇ ਵਿਚ ਭਾਰਤ ਦੁਨੀਆਂ ਦੇ ਸਮੂਹ ਦੇਸ਼ਾਂ ਨੂੰ ਦੇਵੇਗਾ ਮਾਤ, ਪੜੋ ਪੂਰੀ ਖਬਰ

ਚੰਡੀਗੜ੍ਹ : ਭਾਰਤ ਅਗਲੇ ਸਾਲ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਇਸ ਵਰ੍ਹੇ ਨਵੰਬਰ ਵਿਚ ਦੁਨੀਆ ਦੀ ਕੁੱਲ੍ਹ ਆਬਾਦੀ 8 ਅਰਬ ਤਕ ਪੁੱਜ ਜਾਵੇਗੀ। ਹੁਣ ਚੀਨ ਦੀ ਆਬਾਦੀ 1.426 ਅਰਬ ਅਤੇ ਭਾਰਤ ਦੀ ਆਬਾਦੀ 1.412 ਅਰਬ ਹੈ। ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 2050 ਵਿਚ 1.668 ਅਰਬ ਹੋ ਜਾਵੇਗੀ। ਦੁਨੀਆ ਦੀ ਆਬਾਦੀ ਸਾਲ 2030 ਵਿਚ 8.5 ਅਰਬ ਅਤੇ ਸਾਲ 2050 ਵਿਚ 9.7 ਅਰਬ ਹੋਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ ਸਾਲ 2080 ਵਿਚ ਦੁਨੀਆ ਦੀ ਆਬਾਦੀ 10.4 ਅਰਬ ਹੋ ਜਾਵੇਗੀ । ਸਾਲ 2100 ਤਕ ਦੁਨੀਆ ਦੀ ਆਬਾਦੀ 10.4 ਅਰਬ ਦੇ ਹੀ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ।


Story You May Like