The Summer News
×
Thursday, 16 May 2024

ਗੁਲਜ਼ਾਰ ਗਰੁੱਪ ‘ਚ ਸੀਨੀਅਰ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਆਯੋਜਨ

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਲੁਧਿਆਣਾ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਪਾਸ ਆਊਟ ਹੋ ਰਹੇ ਆਪਣੇ ਫਾਈਨਲ ਯੀਅਰ ਦੇ ਸੀਨੀਅਰ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਖ਼ੂਬਸੂਰਤ ਸ਼ਾਮ ਨੂੰ ਖ਼ੂਬਸੂਰਤ ਬਣਾਉਦੇਂ ਹੋਏ ਵਿਦਿਆਰਥੀਆਂ ਵੱਲੋਂ ਕਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿਨ੍ਹਾਂ ਦਾ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਨੰਦ ਮਾਣਿਆ। ਚੇਅਰਮੈਨ ਗੁਰਚਰਨ ਸਿੰਘ ਨੇ ਪਾਸ ਆਊਟ ਹੋ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਚ ਵਿਦਿਆ ਹਾਸਿਲ ਕਰਨ ਤੋਂ ਬਾਅਦ ਇਕ ਚੈਲੇਜ਼ ਭਰੀ ਜ਼ਿੰਦਗੀ ਸਭ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਜੋ ਕਿ ਸਖ਼ਤ ਮਿਹਨਤ ਤੋਂ ਬਾਅਦ ਸਫਲਤਾ ਦੀਆਂ ਪੌੜੀਆਂ ਦੀ ਮੰਜ਼ਿਲ ਤੇ ਪਹੁੰਚਾਉਂਦੀ ਹੈ।


ਇਸ ਮੌਕੇ ਤੇ ਚੇਅਰਮੈਨ ਗੁਰਚਰਨ ਸਿੰਘ ਨੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਵੀ ਨਿਵਾਜਿਆ। ਸਭਿਆਚਾਰਕ ਪ੍ਰੋਗਰਾਮ ਦੀ ਰੰਗੀਨ ਸ਼ਾਮ ‘ਚ ਜੂਨੀਅਰ ਵਿਦਿਆਰਥੀਆਂ ਦੇ ਨਾਲ ਨਾਲ ਸੀਨੀਅਰ ਵਿਦਿਆਰਥੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ । ਅਖੀਰ ਵਿਚ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੇਰਨਾ ਮਿਸ ਫੇਅਰਵੈੱਲ ਅਤੇ ਸ਼ਿਵਮ ਸਿਨਹਾ ਮਿਸਟਰ ਫੇਅਰਵੈੱਲ ਬਣੇ। ਜਦ ਕਿ ਮਕੈਨੀਕਲ ਵਿਭਾਗ ਤੋਂ ਐਮ ਡੀ ਪ੍ਰਵੇਜ਼ ਨੇ ਮਿਸਟ ਫੇਅਰਵੈੱਲ ਦਾ ਖ਼ਿਤਾਬ ਜਿੱਤਿਆ।


ਡਾਇਰੈਕਟਰ ਐਗਜ਼ੀਕਿਊਟਿਵ ਇੰਜ. ਗੁਰਕੀਰਤ ਸਿੰਘ ਨੇ ਇਸ ਮੌਕੇ ਤੇ ਪਾਸ ਆਊਟ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਦਿਤੀ ਕਿ ਨਵੀਂ ਪੀੜੀ ਦੀ ਸਹਿਣਸ਼ੀਲਤਾ, ਯੋਜਨਾ, ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਹੀ ਦੇਸ਼ ਨੂੰ ਵਿਸ਼ਵ ਪੱਧਰ ਦੀਆਂ ਬੁਲੰਦੀਆਂ ਤੇ ਲਿਜਾ ਸਕਦੀ ਹੈ । ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਕਈ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।

Story You May Like