The Summer News
×
Wednesday, 15 May 2024

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਇੰਜੀਨੀਅਰਿੰਗ ਦੇ ਖੇਤਰ ਵਿਚ ਸਵੈ ਰੁਜ਼ਗਾਰ ਦੇ ਮੌਕਿਆਂ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

 


ਲੁਧਿਆਣਾ, 29 ਮਾਰਚ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਆਪਣੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ ਨੌਕਰੀ ਲੱਭਣ ਦੀ ਬਜਾਏ ਆਪਣਾ ਸਟਾਰਟ ਅੱਪ ਸ਼ੁਰੂ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆਂ ਗਿਆ। ਇਸ ਸੈਮੀਨਾਰ ਵਿਚ ਬੀ.ਟੈੱਕ ਦੀਆਂ ਵੱਖ ਵੱਖ ਸਟਰੀਮ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਆਟੋਮੋਬਾਇਲ ਅਤੇ ਆਟੋਮੇਸ਼ਨ, ਰੋਬੋਟਿਕਸ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਜਦ ਕਿ ਵਿਦਿਆਰਥੀਆਂ ਨੂੰ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਮੁੱਖ ਬੁਲਾਰੇ ਪ੍ਰਣਵ ਪ੍ਰਭਾਕਰ, ਸੀ ਈ ੳ, ਥਰਡ ਸਪੇਸ ਕੰਸਲਟੈਂਟਸ ਸਨ। ਪ੍ਰਣਵ ਪ੍ਰਭਾਕਰ ਨੇ ਵਿਦਿਆਰਥੀਆਂ ਨੂੰ ਸਿੱਖਿਆਂ ਪੂਰੀ ਹੁੰਦੀ ਹੀ ਆਪਣੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦੇਸ਼ ਦੇ ਮੋਹਰੀ ਉੱਦਮੀਆਂ ਦੀ ਜੀਵਨੀ, ਲੀਡਰਸ਼ਿਪ ਦੇ ਗੁਣ, ਸਫਲ ਵਪਾਰੀ ਹੋਣ ਲਈ ਲੋੜੀਂਦੇ ਹੁਨਰ ਸਬੰਧੀ ਜਾਣੂ ਕਰਵਾਇਆਂ ਗਿਆ।


ਪ੍ਰਣਵ ਪ੍ਰਭਾਕਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੇਜ਼ੀ ਨਾਲ ਵਿਸ਼ਵ ਤੇ ਬਦਲ ਰਹੀਆਂ ਪ੍ਰਤੀ ਸਥਿਤੀਆਂ ਦੇ ਮੱਦੇ ਨਜ਼ਰ ਅੱਜ ਇਕ ਉੱਦਮੀ ਵਜੋਂ ਸਥਾਪਿਤ ਹੋਣ ਵਿਚ ਜ਼ਿਆਦਾ ਬਿਹਤਰੀਨ ਮੌਕੇ ਹਨ। ਪਰ ਉਸ ਦੇ ਨਾਲ ਹੀ ਉਸ ਵਪਾਰ ਸਬੰਧੀ ਸਹੀ ਜਾਣਕਾਰੀ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਉਦਯੋਗਪਤੀ ਦੀ ਸੋਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੇ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਕ ਵਪਾਰੀ ਪਹਿਲਾ ਆਪਣੀ ਸੋਚ ਨੂੰ ਇਕ ਖੋਜ ਤੇ ਲੈ ਕੇ ਜਾਂਦਾ ਹੈ ਅਤੇ ਵਿਚ ਉਸ ਖੋਜ ਨੂੰ ਸਹੀ ਦਿਸ਼ਾ ਦਿੰਦੇ ਹੋਏ ਇਕ ਸਫਲ ਵਪਾਰੀ ਬਣਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹ ਖੋਜ ਅਤੇ ਸੋਚ ਜ਼ਮੀਨੀ ਹਕੀਕਤ ਨਾਲ ਜੁੜੀ, ਆਸਾਨ, ਸਫਲ ਪੂਰਕ ਅਤੇ ਮਾਪ ਯੋਗ ਹੋਣੀ ਚਾਹੀਦੀ ਹੈ, ਜਿਸ ਦੀ ਮਿਸਾਲ ਪਿਛਲੇ ਦਿਨੀਂ ਵਿਸ਼ਵ ਪੱਧਰ ਤੇ ਕਰੋਨਾ ਕਾਰਨ ਆਏ ਬਦਲਾਓ ਉਸ ਦੀ ਇਕ ਮਿਸਾਲ ਹਨ।


ਪ੍ਰਣਵ ਪ੍ਰਭਾਕਰ ਨੇ ਵਿਦਿਆਰਥੀਆਂ ਨੂੰ ਲਗਾਤਾਰ ਤਰੱਕੀ ਲਈ ਨਵੀਨਤਾਕਾਰੀ ਬਣਨ ਲਈ ਪ੍ਰੇਰਿਤ ਕਰਦੇ ਹੋਏ ਨਿਰੰਤਰ ਸਵੈ¸ਸੁਧਾਰ, ਨਿੱਤ ਨਵਾ ਕੁੱਝ ਸਿੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੀ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਾਧਨਾਂ ਦੀ ਪਛਾਣ, ਕਾਨੂੰਨੀ ਢਾਂਚੇ, ਵਿੱਤ, ਮਾਰਕੀਟਿੰਗ ਅਤੇ ਭਵਿੱਖ ਦੇ ਟੀਚਿਆਂ ਜਿਹੇ ਵਿਸ਼ਿਆਂ ਤੇ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਬਿਹਤਰੀਨ ਤਰੀਕੇ ਨਾਲ ਜਵਾਬ ਦਿਤਾ ਗਿਆ।


ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਉੱਦਮੀ ਜਾਂ ਉਦਯੋਗਪਤੀ ਸਦਾ ਆਪਣੀਆਂ ਅੱਖਾਂ ਅਤੇ ਕੰਨ ਖੁਲੇ ਰਖਦਾ ਹੈ ਅਤੇ ਹਮੇਸ਼ਾ ਕੁੱਝ ਨਵਾਂ ਸਿੱਖਣ ਵਿਚ ਵਿਸ਼ਵਾਸ ਰੱਖਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਹਾਲਾਤ ਸਾਡੇ ਸਫਲਤਾ ਦਾ ਇਕ ਹੋਰ ਰਸਤਾ ਵੀ ਨਾਲ ਲੈ ਕੇ ਆਉਂਦੇ ਹਨ ਬਸ ਉਸ ਨੂੰ ਸਹੀ ਤਰੀਕੇ ਨਾਲ ਪਛਾਣਨ ਦੀ ਲੋੜ ਹੁੰਦੀ ਹੈ। ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਉੱਦਮੀ ਵਜੋਂ ਸਥਾਪਿਤ ਹੋਣ ਦੀ ਪ੍ਰੇਰਨਾ ਦਿਤੀ।

Story You May Like