The Summer News
×
Friday, 17 May 2024

ਪੀ.ਏ.ਯੂ. ਦੀ ਸਾਬਕਾ ਵਿਦਿਆਰਥੀ ਕੈਨੇਡਾ ਵਿੱਚ ਸਰਵੋਤਮ ਗਿੱਧਾ ਡਾਂਸਰ ਬਣੀ

ਲੁਧਿਆਣਾ, 17 ਅਪ੍ਰੈਲ : ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੀ ਸਾਬਕਾ ਵਿਦਿਆਰਥੀ ਕੁਮਾਰੀ ਪੁਰਵਿਕਾ ਛੁਨੇਜਾ ਨੇ ਬੀਤੀ ਦਿਨੀਂ ਫਲਾਵਰ ਸਿਟੀ, ਬਰੈਂਪਟਨ, ਕੈਨੇਡਾ ਵੱਲੋਂ ਕਰਵਾਏ ਗਿੱਧੇ ਦੇ ਆਲ ਕੈਨੇਡਾ ਮੁਕਾਬਲੇ ਵਿੱਚ ਸਰਵੋਤਮ ਡਾਂਸਰ ਦਾ ਪੁਰਸਕਾਰ ਜਿੱਤਿਆ । ਉਹਨਾਂ ਦੀ ਟੀਮ ’ਸੁਨਹਿਰੀ ਪਿੱਪਲ ਪੱਤੀਆਂ’ ਨੇ ਵੀ ਕੈਨੇਡਾ ਵਿੱਚ ਰਾਸ਼ਟਰੀ ਪੱਧਰ ’ਤੇ ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ । ਪੁਰਵਿਕਾ ਗਿੱਧੇ ਦੇ ਕੋਚ ਦੇ ਨਾਲ-ਨਾਲ ਆਪਣੀ ਟੀਮ ਦੀ ਕਪਤਾਨ ਵੀ ਹੈ। ਜ਼ਿਕਰਯੋਗ ਹੈ ਕਿ ਇਸ ਓਪਨ ਮੁਕਾਬਲੇ ਵਿੱਚ ਕੈਨੇਡਾ ਭਰ ਦੀਆਂ ਗਿੱਧਾ ਟੀਮਾਂ ਨੇ ਭਾਗ ਲਿਆ ਸੀ।


ਪੁਰਵਿਕਾ ਛੁਨੇਜਾ ਆਪਣੀ ਨੇ ਆਪਣੀ ਬੀ.ਐਸ.ਸੀ. ਪੀਏਯੂ ਖੇਤੀਬਾੜੀ ਕਾਲਜ ਤੋਂ ਕੀਤੀ। ਉਹ ਐਗਰੀਕਲਚਰ (ਆਨਰਜ) 6 ਸਾਲ ਦੇ ਗ੍ਰੈਜੂਏਸਨ ਪ੍ਰੋਗਰਾਮ ਦਾ ਹਿੱਸਾ ਸੀ। ਉਸਨੇ ਪੀਏਯੂ ਦੇ ਯੁਵਕ ਮੇਲਿਆਂ ਵਿੱਚ ਗਿੱਧਾ ਪਾਇਆ ਅਤੇ ਉਸਦੀ ਟੀਮ ਨੇ ਸਾਲ 2017 ਅਤੇ 2018 ਵਿੱਚ ਪਹਿਲਾ ਇਨਾਮ ਜਿੱਤਿਆ । ਵਰਤਮਾਨ ਵਿੱਚ, ਉਹ ਕੈਨੇਡਾ ਵਿੱਚ ਇੱਕ ਯੂਨੀਵਰਸਿਟੀ ਵਿੱਚ ਐਮਬੀਏ ਕਰ ਰਹੀ ਹੈ।


ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕੈਨੇਡਾ ਵਿੱਚ ਵੱਕਾਰੀ ਐਵਾਰਡ ਹਾਸਲ ਕਰਨ ਲਈ ਉਨ ਦੀ ਸਲਾਘਾ ਕੀਤੀ|

Story You May Like