The Summer News
×
Friday, 10 May 2024

ਵਿਸ਼ੇਸ ਟੀਕਾਕਰਨ ਸਪਤਾਹ ਸਿਹਤ ਬਲਾਕ ਪਾਇਲ ਵਿਖੇ ਅੱਜ ਤੋਂ ਸ਼ੁਰੂ : ਡਾ.ਜੈਦੀਪ ਸਿੰਘ ਚਾਹਲ

ਪਾਇਲ,13 ਫਰਵਰੀ (ਰਵਿੰਦਰ ਸਿੰਘ ਢਿੱਲੋ) ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਹਤ ਬਲਾਕ ਪਾਇਲ ਵਿਚ ਵਿਸ਼ੇਸ ਟੀਕਾਕਰਨ ਹਫ਼ਤੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ।ਇਸ ਸਬੰਧੀ ਡਾ ਜੈਦੀਪ ਸਿੰਘ ਸੀਨੀਅਰ ਮੈਡੀਕਲ ਅਫਸਰ ਪਾਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਲੁਧਿਆਣਾ ਡਾ: ਹਤਿੰਦਰ ਕੌਰ ਦੀ ਅਗਵਾਈ ਹੇਠ 13 ਫਰਵਰੀ ਦਿਨ ਸੋਮਵਾਰ ਤੋ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।


ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ।ਇਸ ਲਈ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਹੈ ਜਾਂ ਫਿਰ ਕਾਰਨ ਰਹਿ ਗਿਆ ਹੈ,ਇਸ ਮੁਹਿੰਮ ਤਹਿਤ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਪੂਰਾ ਕੀਤਾ ਜਾਵੇਗਾ।ਡਾ ਜੈਦੀਪ ਸਿੰਘ ਨੇ ਦੱਸਿਆ ਕਿ ਉਚ ਜ਼ੋਖਮ ਖੇਤਰਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ-ਜਿਵੇ ਕਿ ਪ੍ਰਵਾਸੀ ਅਬਾਦੀ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸੇ਼ਸ ਤੌਰ ਤੇ ਧਿਆਨ ਰੱਖਿਆ ਜਾਵੇਗਾ।


ਇਸ ਕੈਂਪ ਦੇ ਪਹਿਲੇ ਦਿਨ ਹੈਲਥ ਬਲਾਕ ਪਾਇਲ, ਪਿੰਡ ਦੋਰਾਹਾ ਅਤੇ ਕੱਦੋਂ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਡਾਕਟਰ ਜੈਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਟੀਕਾਕਰਨ ਕੈਂਪਾਂ ਵਾਲੀ ਸਾਈਟਾਂ ਦਾ ਦੌਰਾ ਕੀਤਾ। ਅੰਤ ਵਿੱਚ ਸਵਾਤੀ ਸਚਦੇਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਪਾਂ ਦਾ ਵੱਧ ਤੋ ਵੱਧ ਲਾਭ ਲੈਣ।

Story You May Like