The Summer News
×
Tuesday, 21 May 2024

ਟਰੰਕਾਂ 'ਚੋਂ ਕੱਢ ਲਓ ਸਵੈਟਰ, 19 ਅਕਤੂਬਰ ਤੋਂ ਪੰਜਾਬ 'ਚ ਸ਼ੁਰੂ ਹੋ ਜਾਵੇਗੀ ਠੰਡ

ਲੁਧਿਆਣਾ, 15 ਅਕਤੂਬਰ। ਪੰਜਾਬ ਵਿੱਚ ਇਸ ਸਮੇਂ ਬਦਲਣ ਵਾਲਾ ਹੈ, ਦਿਨ ਪ੍ਰਤੀ ਦਿਨ ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ। ਹੁਣ ਸਵੇਰ ਤੇ ਸ਼ਾਮ ਨੂੰ ਮੌਸਮ ਵਿੱਚ ਹੀ ਠੰਡਕ ਵੱਧ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਪਿਛਲੇ ਦਿਨਾਂ ਤੋਂ ਸਵੇਰੇ ਸਮੇਂ ਪਾਰਾ 15 ਡਿਗਰੀ ਸੈਲਸੀਅਸ ਦੇ ਆਸ ਪਾਸ ਰਿਹਾ। ਇਸ ਦੌਰਾਨ ਠੰਡੀ ਹਵਾ ਵੀ ਚੱਲਦੀ ਰਹੀ, ਜਿਸ ਕਾਰਨ ਹਲਕੀ ਠੰਡ ਮਹਿਸੂਸ ਕੀਤੀ ਗਈ। ਇਸ ਦੇ ਨਾਲ ਹੀ ਸਵੇਰ ਦੀ ਸੈਰ ਲਈ ਜਾਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ।


ਜਦਕਿ ਦਿਨ ਸਮੇਂ ਤੇਜ਼ ਧੁੱਪ ਕਾਰਨ ਕੁਝ ਪਰੇਸ਼ਾਨੀ ਪੈਦਾ ਕਰੇਗੀ, ਰਾਤ ਨੂੰ ਪਾਰਾ ਹੇਠਾਂ ਆਉਣ ਨਾਲ ਮੌਸਮ ਵਿੱਚ ਠੰਡਕ ਆ ਰਹੀ ਹੈ।


ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਲੁਧਿਆਣਾ ਵਿੱਚ 17 ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਦਿਨ ਵੇਲੇ ਤੇਜ਼ ਧੁੱਪ ਨਿਕਲੇਗੀ, ਜਿਸ ਕਾਰਨ ਤਾਪਮਾਨ ਵੀ ਵਧੇਗਾ। ਸ਼ਾਮ ਦਾ ਤਾਪਮਾਨ ਘੱਟ ਜਾਵੇਗਾ। ਸ਼ਾਮ ਦਾ ਪਾਰਾ ਡਿੱਗਣ ਕਾਰਨ ਰਾਤ ਨੂੰ ਲੱਗੇਗੀ ਠੰਡ।


ਦੱਸ ਦੇਈਏ ਕਿ ਕਿਸਾਨਾਂ ਨੂੰ ਚਿੰਤਾ ਸੀ ਕਿ ਜੇਕਰ ਪੰਜਾਬ 'ਚ ਬਾਰਿਸ਼ ਹੋਈ ਤਾਂ ਉਨ੍ਹਾਂ ਦੀ ਮਿਹਨਤ ਖਰਾਬ ਹੋ ਜਾਵੇਗੀ। ਹਾਲਾਂਕਿ ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਵਿੱਚ 17 ਅਕਤੂਬਰ ਤੱਕ ਮੌਸਮ ਖੁਸ਼ਕ ਰਹੇਗਾ।


ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 19 ਅਕਤੂਬਰ ਤੋਂ ਪੰਜਾਬ ਵਿੱਚ ਬੱਦਲਵਾਈ ਰਹੇਗੀ। ਇਸ ਦੇ ਨਾਲ ਹੀ 25 ਅਕਤੂਬਰ ਤੋਂ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਵੇਗਾ। ਇਸ ਨਾਲ ਠੰਡ ਦਾ ਅਹਿਸਾਸ ਹੋਰ ਵੀ ਵਧ ਜਾਵੇਗਾ।

Story You May Like