The Summer News
×
Wednesday, 15 May 2024

ਨਾ ਸੁਧਰੇ ਹਨ ਨਾ ਸੁਧਰਨਗੇ, ਲੁਧਿਆਣਾ ਦੇ ਫੋਕਲ ਪੁਆਇੰਟਾਂ ਦੇ ਹਾਲਾਤ

ਲੁਧਿਆਣਾ : (ਸ਼ਾਕਸ਼ੀ ਸ਼ਰਮਾ) : ਪੰਜਾਬ ਸਰਕਾਰ ਦੀ ਆਰਥਿਕ ਨੀਤੀ ਫੋਕਲ ਪੁਆਇੰਟ ਤੋਂ ਸ਼ੁਰੂ ਹੁੰਦੀ ਹੈ ਤੇ ਲੁਧਿਆਣਾ ਸ਼ਹਿਰ ਨੂੰ ਮਾਨਚੈਸਟਰ ਆਫ ਇੰਡੀਆ ਮੰਨਿਆ ਜਾਂਦਾ ਹੈ ਲੇਕਿਨ ਪੰਜਾਬ ਸਰਕਾਰ ਦੀ ਅਰਥਵਿਵਸਥਾ ਨੂੰ ਵਧਾਉਣ ਵਾਲੀ ਇੰਡਸਟਰੀ ਅੱਜ ਸ਼ਹਿਰ ਦੀਆਂ ਸੜਕਾਂ ਖ਼ਾਸ ਤੌਰ ਤੇ ਫੋਕਲ ਪੁਆਇੰਟਸ ਦੀਆਂ ਸੜਕਾਂ ਅਤੇ ਇਨਫਰਾਸਟਰੱਕਚਰ ਦੇ ਮਾੜੇ ਹਾਲਾਤਾਂ ਕਰਕੇ ਪ੍ਰੇਸ਼ਾਨ ਹੈ। ਕਈ ਵਾਰ ਸੜਕਾਂ ਦੇ ਟੈਂਡਰ ਪਾਸ ਕੀਤੇ ਗਏ ਤੇ ਕਈ ਵਾਰ ਸੜਕਾਂ ਵੀ ਬਣਾਈਆਂ ਗਈਆਂ ਲੇਕਿਨ ਇਕ ਬਾਰਿਸ਼ ਨਾਲ ਹੀ ਉਹਨਾਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ। ਇਸ ਤੇ ਸਿੱਧਾ ਸਵਾਲ ਸਰਕਾਰ ਤੇ ਆ ਖੜ੍ਹਾ ਹੁੰਦਾ ਹੈ ਕਿ ਸਰਕਾਰ ਆਖ਼ਿਰ ਇੰਡਸਟਰੀ ਨੂੰ ਵਧਾਉਣਾ ਚਾਹੁੰਦੀ ਹੈ ਜਾਂ ਫਿਰ ਸੂਬੇ ਤੋਂ ਬਾਹਰ ਭੇਜਣਾ ਚਾਹੁੰਦੀ ਹੈ।


ਇਸ ਮਾਮਲੇ ਤੇ ਗੱਲਬਾਤ ਕਰਦਿਆਂ ਲੁਧਿਆਣਾ ਫੋਕਲ ਪੁਆਇੰਟ ਫੇਜ਼ 6 ‘ਚ ਪਿਛਲੇ 27 ਸਾਲਾਂ ਤੋਂ ਆਪਣੇ ਬ੍ਰਾਂਡ ਨੂੰ ਦੇਸ਼ ਵਿੱਚ ਵੱਡੇ ਪੱਧਰ ਤੇ ਸਥਾਪਿਤ ਕਰ ਚੁੱਕੇ Rage ਦੇ ਮਾਲਕ ਆਕਾਸ਼ ਬਾਂਸਲ ਨੇ ਦੱਸਿਆ ਕਿ ਪਿਛਲੇ 27 ਸਾਲਾਂ ਤੋਂ ਉਹ ਕਾਰੋਬਾਰ ਕਰ ਰਹੇ ਹਨ ਅਤੇ ਇਨ੍ਹਾਂ ਸਾਲਾਂ ‘ਚ ਵੀ ਸਰਕਾਰ ਵੱਲੋਂ ਫੋਕਲ ਪੁਆਇੰਟ ਨਹੀਂ ਸਹੀ ਕੀਤੇ ਗਏ। ਨਾ ਹੀ ਇੰਡਸਟਰੀ ਨੂੰ ਸੜਕਾਂ ਸਾਫ਼ ਸੁਥਰੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਇਨਫ੍ਰਾਸਟਰੱਕਚਰ। ਉਨ੍ਹਾਂ ਕਿਹਾ ਕਿ ਹਰ ਵਾਰ ਸਰਕਾਰਾਂ ਬਦਲਦੀਆਂ ਹਨ ਅਤੇ ਸਰਕਾਰਾਂ ਕਹਿੰਦੀਆਂ ਹਨ ਕਿ ਲੁਧਿਆਣਾ ਦੀ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਲਈ ਜ਼ੋਰ ਦਿੱਤਾ ਜਾਵੇਗਾ ਲੇਕਿਨ ਸਰਕਾਰ ਬਣਦਿਆਂ ਹੀ ਉਹ ਆਪਣੇ ਵਾਅਦੇ ਪੂਰੇ ਕਰਨ ਤੋਂ ਮੁਕਰ ਜਾਂਦੀ ਹੈ। ਕਈ ਵਾਰ ਸੜਕਾਂ ਬਣਾਈਆਂ ਗਈਆਂ ਲੇਕਿਨ ਇੱਕ ਬਾਰਿਸ਼ ਨੇ ਹੀ ਉਹ ਸੜਕਾਂ ਦੀ ਸੱਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ 27 ਸਾਲ ਉਨ੍ਹਾਂ ਨੂੰ ਕੰਮ ਕਰਦੇ ਹੋ ਗਏ ਤੇ ਕੁਝ ਹੀ ਸਾਲ ਉਹ ਹੋਰ ਕੰਮ ਕਰਨਗੇ ਲੇਕਿਨ ਸੜਕਾਂ ਦੇ ਹਾਲਾਤ ਨਾ ਬਦਲੇ ਹਨ ਅਤੇ ਨਾ ਹੀ ਬਦਲ ਸਕਣਗੇ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਸੂਬੇ ਨੂੰ ਛੱਡ ਕਿਸੇ ਹੋਰ ਥਾਂ ਇੰਡਸਟਰੀ ਲਗਾਉਣ ਲੇਕਿਨ ਸਰਕਾਰ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਇੰਡਸਟਰੀ ਲੁਧਿਆਣਾ ਤੋਂ ਸ਼ਿਫਟ ਹੋ ਕੇ ਕਿਸੇ ਹੋਰ ਥਾਂ ਸਥਾਪਿਤ ਹੋ ਜਾਵੇ।


ਸਰਕਾਰ ਤੋਂ ਇਹ ਉਮੀਦ :


ਸਰਕਾਰ ਤੋਂ ਕੀ ਉਮੀਦ ਹੈ ਇਸ ਸਵਾਲ ਦਾ ਜਦੋਂ ਉਨ੍ਹਾਂ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇੰਨੇ ਸਾਲਾਂ ‘ਚ ਇਨ੍ਹਾਂ ਪਤਾ ਲੱਗਿਆ ਕਿ ਸਰਕਾਰ ਕੁਝ ਨਹੀਂ ਕਰ ਰਹੀ ਅਤੇ ਨਾ ਹੀ ਕਰੇਗੀ। ਇਸ ਲਈ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਅਸੀਂ ਆਪਣਾ ਖ਼ਿਆਲ ਖ਼ੁਦ ਹੀ ਰੱਖ ਲਵਾਂਗੇ


Story You May Like