The Summer News
×
Tuesday, 21 May 2024

ਇਸ ਪਿੰਡ 'ਚ ਵਰਤਿਆ ਕੁਦਰਤ ਦਾ ਕਹਿਰ, ਕਿਸਾਨਾਂ ਕਿਹਾ ‘ਹੁਣ ਤਾਂ ਆੜਤੀਆ ਵੀ ਪੈਸੇ ਨੀ ਦੇਣੇ’

ਸ੍ਰੀ ਮੁਕਤਸਰ ਸਾਹਿਬ, 27 ਮਾਰਚ : ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਭਲਾਈਆਣਾ 'ਚ ਕੁਦਰਤੀ ਕਹਿਰ ਨੇ ਵੱਡੀ ਮਾਰ ਮਾਰੀ ਹੈ। ਬੀਤੇ ਦਿਨਾਂ 'ਚ ਹੋਈ ਬਾਰਿਸ਼, ਚੱਲੀਆ ਤੇਜ ਹਵਾਵਾਂ ਅਤੇ ਗੜੇਮਾਰੀ ਕਾਰਨ ਇਸ ਪਿੰਡ ਦੀ ਕਰੀਬ 80 ਪ੍ਰਤੀਸ਼ਤ ਕਣਕ ਦੀ ਫਸਲ ਖਰਾਬ ਹੋ ਗਈ ਹੈ। ਪਿੰਡ ਵਾਸੀ ਦੱਸਦੇ ਹਨ ਕਿ ਇਕ ਦਿਨ 'ਚ ਦੋ ਵਾਰ ਹੋਈ ਗੜੇਮਾਰੀ ਨੇ ਉਹਨਾਂ ਦੀਆਂ ਫਸਲਾਂ ਦਾ ਬੁਰਾ ਹਾਲ ਕਰ ਦਿੱਤਾ। ਇਕੱਲੇ ਪਿੰਡ 'ਚ ਬਾਰਿਸ਼ ਆਸ ਪਾਸ ਨਾਲੋਂ ਜਿਆਦਾ ਹੋਈ। ਖੇਤਾਂ ਚ ਅਜੇ ਵੀ ਪਾਣੀ ਹੈ ਅਤੇ ਇਹ ਪਾਣੀ ਜੋ ਥੋੜੀ ਫਸਲ ਖੜੀ ਉਸਨੂੰ ਵੀ ਖਰਾਬ ਕਰ ਦੇਵੇਗਾ।


ਕਿਸਾਨਾਂ ਦਾ ਕਹਿਣਾ ਕਿ ਕੁਝ ਦੇ ਹਾਲਾਤ ਅਜਿਹੇ ਹਨ ਕਿ ਘਰ ਜੋਗੇ ਦਾਣੇ ਵੀ ਨਹੀਂ ਬਚਣੇ, ਆਰਥਿਕ ਤੌਰ ਤੇ ਬਹੁਤ ਮਾਰ ਪਈ ਹੈ। ਜੋ ਕੁਝ ਕੁ ਕਣਕ ਦੀ ਫਸਲ ਖੜ੍ਹੀ ਹੈ ਇਸਦੇ ਦਾਣੇ ਵੀ ਕਾਲੇ ਨਿਕਲਣਗੇ ਜੋ ਖਾਣ ਦੇ ਕੰਮ ਦੇ ਨਹੀਂ। ਪ੍ਰਭਾਵਿਤ ਕਿਸਾਨਾਂ ਨੇ ਕਿਹਾ ਭਾਵੇ ਸਰਕਾਰ ਨੇ ਗਿਰਦਾਵਰੀ ਉਪਰੰਤ ਮੁਆਵਜੇ ਦੇ ਹੁਕਮ ਦਿੱਤੇ ਹਨ ਪਰ ਅਸਲ ਬਦਲਾਅ ਤਾ ਹੀ ਹੈ ਜੇ ਪ੍ਰਸਾਸ਼ਨਿਕ ਸਬੰਧਿਤ ਅਧਿਕਾਰੀ ਖੇਤਾਂ ਚ ਆ ਕੇ ਖੁਦ ਹਾਲਾਤ ਵੇਖ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜਾ ਦੇਣ। ਇਕੱਲੇ ਗੋਗਲੂਆਂ ਤੋਂ ਮਿੱਟੀ ਨਾ ਝਾੜੀ ਜਾਵੇ।

Story You May Like